ਸਮੇਂ 'ਚ ਪਿੱਛੇ ਜਾ ਕੇ ਜੈਸਮੀਨ ਸੈਂਡਲਾਸ ਇਹ ਗੱਲਾਂ ਕਹਿਣਾ ਚਾਹੁੰਦੀ ਹੈ ਆਪਣੇ ਆਪ ਨੂੰ
ਸਮੇਂ 'ਚ ਪਿੱਛੇ ਜਾ ਕੇ ਜੈਸਮੀਨ ਸੈਂਡਲਾਸ ਇਹ ਗੱਲਾਂ ਕਹਿਣਾ ਚਾਹੁੰਦੀ ਹੈ ਆਪਣੇ ਆਪ ਨੂੰ : ਹਮੇਸ਼ਾ ਸ਼ੋਸ਼ਲ ਮੀਡੀਆ 'ਤੇ ਚਰਚਾ 'ਚ ਰਹਿਣ ਵਾਲੀ ਗਾਇਕਾ ਜੈਸਮੀਨ ਸੈਂਡਲਾਸ ਆਪਣੀ ਜ਼ਿੰਦਗੀ ਦੇ ਅਹਿਮ ਪਲਾਂ ਨੂੰ ਆਪਣੇ ਪ੍ਰਸੰਸ਼ਕਾਂ ਨਾਲ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਜੈਸਮੀਨ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰ ਦੱਸਿਆ ਹੈ ਕਿ ਜੇਕਰ ਉਹਨਾਂ ਨੂੰ ਸਮੇਂ 'ਚ ਪਿੱਛੇ ਜਾਣ ਦਾ ਮੌਕਾ ਮਿਲੇ ਤਾਂ ਉਹ ਆਪਣੇ ਆਪ ਨੂੰ ਕੀ ਕਹਿਣਾ ਚਾਹੁਣਗੇ।
View this post on Instagram
ਜੈਸਮੀਨ ਨੇ ਲਿਖਿਆ ਹੈ,"ਮੈਂ ਛੋਟੀ ਜੈਸਮੀਨ ਨੂੰ ਕਹਾਂਗੀ,ਤੇਰੀ ਜ਼ਿੰਦਗੀ ਅਜੀਬ ਹੋਣ ਵਾਲੀ ਹੈ। ਤੈਨੂੰ ਆਪਣੇ ਅਜੀਬ ਜਿਹੇ ਦਾਇਰੇ ਤੋਂ ਬਾਹਰ ਨਿਕਲਣਾ ਪਵੇਗਾ, ਅਤੇ ਆਪਣੇ ਗਾਣੇ ਸਟੇਜ 'ਤੇ ਗਾਉਣੇ ਪੈਣਗੇ। ਯਕੀਨ ਕਰੋ ਜਾਂ ਨਾ ਦੁਨੀਆਂ 'ਚ ਰਹਿੰਦਾ ਹਰ ਪੰਜਾਬੀ ਤੇਰੇ ਗੀਤਾਂ ਬਾਰੇ ਜਾਣਦਾ ਹੋਵੇਗਾ। ਸਾਰੇ ਤੁਹਨੂੰ ਬਹੁਤ ਪਿਆਰ ਕਰਨਗੇ, ਜਿਸ ਨਾਲ ਬਹੁਤ ਕੁਝ ਹਾਸਿਲ ਹੋਵੇਗਾ, ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦੁਨੀਆਂ ਦੀ ਤੇਰੇ ਲਈ ਮਜਬੂਤ ਯੋਜਨਾ ਬਣਾਈ ਹੋਈ ਹੈ, ਆਖ਼ਿਰ 'ਚ ਇਹ ਸਭ ਇੱਕ ਕਵਿਤਾ ਦੀ ਤਰ੍ਹਾਂ ਹੋ ਜਾਵੇਗਾ"।
ਹੋਰ ਵੇਖੋ : ਯੂਨੀਵਰਸਲ ਬਾਸ ਕ੍ਰਿਸ ਗੇਲ ਨਿੰਜਾ ਦੇ ਗਾਣੇ 'ਠੋਕਦਾ ਰਿਹਾ' 'ਤੇ ਅੱਖਾਂ ਨਾਲ ਲਗਾ ਰਹੇ ਨੇ ਨਿਸ਼ਾਨੇ, ਦੇਖੋ ਵੀਡੀਓ
View this post on Instagram
ਜੈਸਮੀਨ ਤਾਂ ਇਹ ਕਿਸ਼ੋਰ ਜੈਸਮੀਨ ਨੂੰ ਸਮੇਂ ਦੇ ਪਿੱਛੇ ਜਾ ਕੇ ਕਹਿਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸੰਸ਼ਕਾਂ ਤੋਂ ਵੀ ਪੁੱਛਿਆ ਹੈ ਕਿ ਤੁਸੀਂ ਆਪਣੀ ਕਿਸ਼ੋਰ ਉੱਮਰ 'ਚ ਸਮੇਂ ਦੇ ਪਿੱਛੇ ਜਾ ਕੇ ਆਪਣੇ ਆਪ ਨੂੰ ਕੀ ਕਹਿਣਾ ਚਾਹੁੰਦੇ ਹੋ। ਜੈਸਮੀਨ ਵੱਲੋਂ ਸਾਂਝੀ ਕੀਤੀ ਇਹ ਤਸਵੀਰ ਵੀ ਫੈਨਜ਼ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਵੀ ਜੈਸਮੀਨ ਸੈਂਡਲਾਸ ਵੱਲੋਂ ਨੰਨ੍ਹੀ ਜੈਸਮੀਨ ਦੀ ਤਸਵੀਰ ਸਾਂਝੀ ਕੀਤੀ ਗਈ ਸੀ ਜੋ ਕਿ ਕਾਫੀ ਵਾਇਰਲ ਹੋਈ ਹੈ।