ਜੈਸਮੀਨ ਸੈਂਡਲਾਸ ਦੀ ਮਾਂ ਨੇ ਦੱਸਿਆ ਕੁੜੀਆਂ ਦੀ ਕੀ ਹੁੰਦੀਆਂ ਹਨ ਖਵਾਇਸ਼ਾ, ਵੀਡੀਓ ਗਾਇਕਾ ਨੇ ਕੀਤਾ ਸਾਂਝਾ

By  Shaminder March 27th 2020 12:03 PM

ਜੈਸਮੀਨ ਸੈਂਡਲਾਸ ਇੱਕ ਅਜਿਹੀ ਗਾਇਕਾ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ।ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਜਿੱਥੇ ਉਹ ਇਨ੍ਹਾਂ ਵੀਡੀਓਜ਼ ‘ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਦੱਸਦੇ ਰਹਿੰਦੇ ਹਨ ਉਥੇ ਹੀ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਵੀ ਜਾਣਕਾਰੀ ਦਿੰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਜੈਸਮੀਨ ਸੈਂਡਲਾਸ ‘ਚ ਬਚਪਨ ਤੋਂ ਹੀ ਸਨ ਕਲਾਕਾਰਾਂ ਵਾਲੇ ਗੁਣ, ਵੀਡੀਓ ਸਾਂਝਾ ਕਰਕੇ ਲਿਖੀ ਇਹ ਗੱਲ

https://www.instagram.com/p/B9kGbkKAQmx/

ਇਸ ਵੀਡੀਓ ‘ਚ ਜੈਸਮੀਨ ਦੇ ਮਾਤਾ ਜੀ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ “ਜਿਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ‘ਚ ਵੇਖਿਆ ਕਿ ਅੰਦਰੋਂ ਹਰ ਇੱਕ ਕੁੜੀ ਖੁੱਲ ਕੇ ਜੀਣਾ ਚਾਹੁੰਦੀ ਹੈ ਪਰ ਸੁਸਾਇਟੀ ਦੇ ਡਰ ਤੋਂ ਕੁੜੀਆਂ ਚੁੱਪ ਰਹਿ ਜਾਂਦੀਆਂ ਹਨ”।

https://www.instagram.com/p/B-NG7Dlgbha/

ਇਸ ਤੋਂ ਬਾਅਦ ਇਸ ਵੀਡੀਓ ‘ਚ ਜੈਸਮੀਨ ਪੁੱਛਦੀ ਹੈ ਕਿ ਤੁਸੀਂ ਅਜਿਹਾ ਸਾਡੇ ਨਾਲ ਕੀ ਕੀਤਾ ਕਿ ਅਸੀਂ ਧੂਸ ਬਣੀਆਂ ਤਾਂ ਉਨ੍ਹਾਂ ਦੀ ਮਾਂ ਅੱਗੋਂ ਜਵਾਬ ਦਿੰਦੇ ਨੇ ਕਿ “ਮੈਂ ਕੁਝ ਨਹੀਂ ਕੀਤਾ ਇਹ ਮੇਰਾ ਆਪਣਾ ਤਜ਼ਰਬਾ ਹੈ ਜਿਸ ਕਰਕੇ ਮੈਨੂੰ ਪਤਾ ਹੈ ਕਿ ਜੇ ਕੋਈ ਕੁੜੀ ਖੁੱਲ ਕੇ ਜਿਉਣਾ ਚਾਹੁੰਦੀ ਹੈ ਤਾਂ ਇਸ ‘ਚ ਕੋਈ ਬੁਰਾਈ ਨਹੀਂ ਹੈ”। ਇਸ ਤਰ੍ਹਾਂ ਉਨ੍ਹਾਂ ਨੇ ਕੁੜੀਆਂ ਦੇ ਦਿਲ ਦੀ ਗੱਲ ਦੱਸੀ ।ਦੱਸ ਦਈਏ ਕਿ ਜੈਸਮੀਨ ਆਪਣੇ ਮਾਤਾ ਜੀ ਦੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ ।

Related Post