ਕਮੇਡੀ 'ਚ ਜਸਪਾਲ ਭੱਟੀ ਦਾ ਨਹੀਂ ਕਰ ਸਕਿਆ ਕੋਈ ਮੁਕਾਬਲਾ 

By  Rupinder Kaler April 5th 2019 11:00 AM

ਪੰਜਾਬ ਦੀ ਧਰਤੀ ਨੇ ਫ਼ਿਲਮੀ ਦੁਨੀਆ ਨੂੰ ਅਜਿਹੇ ਅਦਾਕਾਰ ਦਿੱਤੇ ਹਨ, ਜਿੰਨ੍ਹਾਂ ਦੀ ਅਦਾਕਾਰੀ ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ । ਅਜਿਹੇ ਹੀ ਕੁਝ ਫ਼ਿਲਮੀ ਸਿਤਾਰਿਆਂ ਵਿੱਚੋਂ ਸਨ ਕਮੇਡੀ ਦੇ ਬਾਦਸ਼ਾਹ ਜਸਪਾਲ ਭੱਟੀ । ਜਸਪਾਲ ਭੱਟੀ ਭਾਵੇ ਅੱਜ ਸਾਡੇ ਵਿੱਚ ਮੌਜੂਦ ਤਾਂ ਨਹੀਂ ਪਰ ਉਹਨਾਂ ਦੀ ਕਮੇਡੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਉਹਨਾਂ ਨੇ ਆਪਣੀ ਕਮੇਡੀ ਨਾਲ ਹਰ ਇੱਕ ਦਾ ਦਿਲ ਜਿੱਤਿਆ ਸੀ । ਮਾਰਚ 1955 'ਚ ਅੰਮ੍ਰਿਤਸਰ 'ਚ ਪੈਦਾ ਹੋਏ ਜਸਪਾਲ ਭੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਸ਼ੋਅ 'ਉਲਟਾ ਪੁਲਟਾ' ਨਾਲ ਕੀਤੀ ਸੀ । ਇਹ ਸ਼ੋਅ ਏਨਾਂ ਕੁ ਮਕਬੂਲ ਹੋਇਆ ਸੀ ਕਿ ਇਸ ਸ਼ੋਅ ਦੇ ਪਾਲੀਵੁੱਡ ਤੇ ਬਾਲੀਵੁੱਡ ਤੱਕ ਚਰਚੇ ਹੋਏ ਸ਼ੁਰੂ ਹੋ ਗਏ ਸਨ ।

https://www.youtube.com/watch?v=mcQ0bkfOpxE

ਟੀ. ਵੀ. ਸ਼ੋਅ 'ਫਲਾਪ ਸ਼ੋਅ' ਅਤੇ 'ਉਲਟਾ ਪੁਲਟਾ' ਨਾਲ ਚਰਚਾ 'ਚ ਆਏ ਜਸਪਾਲ ਭੱਟੀ ਦੀ ਕਮੇਡੀ ਹਰ ਇੱਕ ਨੂੰ ਪਸੰਦ ਆਈ ਕਿਉਂਕਿ ਉਹਨਾਂ ਦੀ ਕਮੇਡੀ ਜਿੱਥੇ ਲੋਕਾਂ ਨੂੰ ਹਸਾਉਂਦੀ ਸੀ ਉੱਥੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਤੇ ਵੀ ਚੋਟ ਕਰਦੀ ਸੀ । ਜਸਪਾਲ ਭੱਟੀ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ । 'ਮਾਹੌਲ ਠੀਕ ਹੈ', 'ਦਿਲ ਪਰਦੇਸੀ ਹੋ ਗਿਆ', ਅਤੇ 'ਪਾਵਰ ਕੱਟ' ਵਰਗੀਆਂ ਫ਼ਿਲਮਾਂ ਵਿੱਚ ਕੀਤੀ ਗਈ ਉਹਨਾਂ ਦੀ ਬਾਕਮਾਲ ਅਦਾਕਾਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ।

https://www.youtube.com/watch?v=7aV-8JxcmEU

ਇਸ ਤੋਂ ਇਲਾਵਾ ਜਸਪਾਲ ਭੱਟੀ ਨੇ ਬਾਲੀਵੁੱਡ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਖੇਰੇ ਹਨ । 'ਆ ਅਬ ਲੌਟ ਚਲੇਂ', 'ਕੋਈ ਮੇਰੇ ਦਿਲ ਸੇ ਪੂਛੇ', 'ਹਮਾਰਾ ਦਿਲ ਆਪਕੇ ਪਾਸ ਹੈ', 'ਤੁਝੇ ਮੇਰੀ ਕਸਮ', 'ਕਾਲਾ ਸਾਮਰਾਜਯ' ਅਤੇ 'ਕੁਛ ਨਾ ਕਹੋ' ਵਰਗੀਆਂ ਫ਼ਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

https://www.youtube.com/watch?v=RgSg0KYm_lw

ਜਸਪਾਲ ਭੱਟੀ ਨੂੰ ਉਹਨਾਂ ਦੀ ਅਦਕਾਰੀ ਕਰਕੇ ਮੌਤ ਤੋਂ ਬਾਅਦ 2013 'ਚ ਪਦਮ ਭੂਸ਼ਣ ਨਾਲ ਵੀ ਨਵਾਜਿਆ ਗਿਆ ਸੀ । ਜਸਪਾਲ ਭੱਟੀ ਦੀ ਕਾਰ ਹਾਦਸੇ 'ਚ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਬੇਟਾ ਗੰਭੀਰ ਜ਼ਖਮੀ ਹੋਇਆ ਸੀ।

https://www.youtube.com/watch?v=8aIhWoAjLH4

ਜਸਪਾਲ ਭੱਟੀ ਆਪਣੇ ਬੇਟੇ ਦੀ ਫਿਲਮ 'ਪਾਵਰ ਕੱਟ' ਦੀ ਪ੍ਰਮੋਸ਼ਨ ਲਈ ਜਾ ਰਹੇ ਸਨ। ਜਦੋਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਅਤੇ ਇਕ ਚਮਕਦਾ ਸਿਤਾਰਾ ਬੱਦਲਾਂ ਦੇ ਪਰਛਾਵਂੇ ਹੇਠ ਕਿੱਤੇ ਅਲੋਪ ਹੋ ਗਿਆ ।

Related Post