ਫਿਲਮ 'ਦੂਰਬੀਨ' 'ਚ ਜੱਸ ਬਾਜਵਾ ਬਣਨ ਜਾ ਰਹੇ ਨੇ ਪੁਲਿਸ ਅਫਸਰ, ਸਾਹਮਣੇ ਆਈ ਤਸਵੀਰ
ਫਿਲਮ 'ਦੂਰਬੀਨ' 'ਚ ਜੱਸ ਬਾਜਵਾ ਬਣਨ ਜਾ ਰਹੇ ਨੇ ਪੁਲਿਸ ਅਫਸਰ, ਸਾਹਮਣੇ ਆਈ ਤਸਵੀਰ : ਪੰਜਾਬੀ ਗਾਇਕ ਅਤੇ ਅਦਾਕਾਰ ਜੱਸ ਬਾਜਵਾ ਨਿੰਜਾ ਨਾਲ ਆਪਣੀ ਆਉਣ ਵਾਲੀ ਫਿਲਮ ਦੂਰਬੀਨ ਦੇ ਲਈ ਚਰਚਾ 'ਚ ਹਨ। ਕੁਝ ਦਿਨ ਪਹਿਲਾਂ ਹੀ ਫਿਲਮ ਦੂਰਬੀਨ ਦਾ ਸ਼ੂਟ ਸ਼ੁਰੂ ਹੋਇਆ ਜਿਸ ਦੀਆਂ ਤਸਵੀਰਾਂ ਨਿੰਜਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਸਨ। ਪਰ ਹੁਣ ਜੱਸ ਬਾਜਵਾ ਨੇ ਵੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਜੱਸ ਬਾਜਵਾ ਪੰਜਾਬ ਪੁਲਿਸ ਦੀ ਵਰਦੀ 'ਚ ਨਜ਼ਰ ਆ ਰਹੇ ਹਨ।
View this post on Instagram
ਜੋ ਕਿ ਦੂਰਬੀਨ ਦੇ ਸ਼ੂਟ ਦੀ ਹੀ ਤਸਵੀਰ ਹੈ। ਇਸ ਤੋਂ ਇਹ ਤਾਂ ਸਾਫ ਹੁੰਦਾ ਹੈ ਕਿ ਜੱਸ ਬਾਜਵਾ ਫਿਲਮ 'ਚ ਇੱਕ ਪੁਲਿਸ ਕਰਮੀ ਦਾ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਮੂਵੀ 'ਚ ਨਿੰਜਾ ਤੋਂ ਅਤੇ ਜੱਸ ਬਾਜਵਾ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ।
ਹੋਰ ਵੇਖੋ : ਸੋਨਮ ਬਾਜਵਾ ਦੀਆਂ ਇਹ ਤਸਵੀਰਾਂ ਦੇਖਕੇ ਤੁਸੀਂ ਵੀ ਕਹੋਗੇ ‘ਤੈਨੂੰ ਸੂਟ ਸੂਟ ਕਰਦਾ’
View this post on Instagram
#doorbeen #shoottime #punjabpolice#azaadparindeyfilms #jattnation #jassajatt ?
ਫਿਲਮ ਦੂਰਬੀਨ 17 ਮਈ 2019 ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗਾ। ਇਹ ਫਿਲਮ ਆਜ਼ਾਦ ਪਰਿੰਦੇ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਜਿਸ ਨੂੰ ਡਾਇਰੈਕਟ ਕਰ ਰਹੇ ਹਨ ਇਸ਼ਾਨ ਚੋਪੜਾ, ਅਤੇ ਫਿਲਮ ਦੀ ਕਹਾਣੀ ਲਿਖੀ ਹੈ ਸੁਖਰਾਜ ਸਿੰਘ ਨੇ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ। ਦੇਖਣਾ ਹੋਵੇਗਾ ਦਰਸ਼ਕਾਂ ਨੂੰ ਜੱਸ ਬਾਜਵਾ ਦਾ ਪੰਜਾਬ ਪੁਲਿਸ ਵਾਲਾ ਕਿਰਦਾਰ ਕਿੰਨ੍ਹਾ ਕੁ ਭਾਉਂਦਾ ਹੈ।