ਜੱਸ ਬਾਜਵਾ ਇਕ ਵਾਰ ਫਿਰ ਹਾਜਿਰ ਹਨ ਦਰਸ਼ਕਾਂ ਦੀ ਕਚਹਿਰੀ 'ਚ

By  PTC Buzz December 12th 2017 01:03 AM

ਠਗ ਲਾਈਫ ਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਧੁੱਮਾਂ ਪਾਉਣ ਵਾਲ਼ੇ ਗਾਇਕ ਤੇ ਅਦਾਕਾਰ ਜੱਸ ਬਾਜਵਾ ਦਾ ਅੰਦਾਜ਼ ਲੋਕਾਂ ਨੂੰ ਕਾਫ਼ੀ ਪਸੰਦ ਆਇਆ ਸੀ |

ਉਸ ਤੋਂ ਬਾਅਦ ਜੱਸ ਬਾਜਵਾ ਦਾ ਗੀਤ ਅਰਬਨ ਜ਼ਿਮੀਦਾਰ ਲੋਕਾਂ ਨੂੰ ਖੂਬ ਪਸੰਦ ਵੀ ਆਇਆ ਸੀ | ਇਸ ਕਰਕੇ ਇਕ ਵਾਰ ਫਿਰ ਤੋਂ ਜੱਸ ਬਾਜਵਾ ਤਿਆਰ ਨੇ ਆਪਣੇ 12 ਵੀਜ਼ੇ ਦੇ ਨਾਲ | ਅਰੇ ਜਨਾਬ ਤੁਸੀਂ ਗ਼ਲਤ ਨਾ ਸਮਝੋ ਜਨਾਬ ਜੱਸ ਬਾਜਵਾ ਕਿਥੇ ਨਹੀਂ ਜਾ ਰਹੇ, ਅਸੀਂ ਤਾਂ ਗੱਲ ਕਰ ਰਹੇ ਹਾਂ ਉਨ੍ਹਾਂ ਦੇ ਆਉਣ ਵਾਲੇ ਗੀਤ 12 ਵੀਜ਼ੇ ਦੀ | ਇਸ ਗੀਤ ਦੇ ਵਿੱਚ ਜੱਸ ਬਾਜਵਾ ਦਾ ਬੜਾ ਹੀ ਪੇਂਡੂ ਤੇ ਦੇਸੀ ਜਿਹਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ | ਕੁੜਤਾ ਚਾਦਰਾ, ਗੱਲ ਵਿੱਚ ਕੈਂਠਾ ਤੇ ਟੁਰਲੇ ਵਾਲ਼ੀ ਪੱਗ ਚ ਜੱਸ ਬਾਜਵਾ ਬੱਲਾ ਏ ਬੰਬ ਲੱਗ ਰਹੇ ਨੇ | ਇਸ ਕਰਕੇ ਜਿਨ੍ਹਾਂ ਇੰਨਾ ਦੀ ਲੁਕ ਗੀਤ ਵਿੱਚ ਘੈਂਟ ਹੈ ਉਨ੍ਹਾਂ ਹੀ ਘੈਂਟ ਹੈ ਇੰਨਾ ਦਾ ਗੀਤ 12 ਵੀਜ਼ੇ !

Related Post