ਜੱਸ ਮਾਣਕ ਨੇ ਕਰਣ ਰੰਧਾਵਾ ਦਾ ਕੁੱਝ ਇਸ ਤਰਾਂ ਮਨਾਇਆ ਜਨਮਦਿਨ , ਦੇਖੋ ਵੀਡੀਓ

By  Aaseen Khan December 21st 2018 10:02 AM -- Updated: December 21st 2018 11:28 AM

ਜੱਸ ਮਾਣਕ ਨੇ ਕਰਣ ਰੰਧਾਵਾ ਦਾ ਕੁੱਝ ਇਸ ਤਰਾਂ ਮਨਾਇਆ ਜਨਮਦਿਨ , ਦੇਖੋ ਵੀਡੀਓ : ਜੱਸ ਮਾਣਕ ਉਹ ਗਾਇਕ ਜਿੰਨ੍ਹਾਂ ਨੂੰ ਕੁੱਝ ਹੀ ਸਮਾਂ ਲੱਗਿਆ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣਾ ਖਾਸ ਰੁਤਬਾ ਬਣਾਉਣ ਲਈ। ਕਰਣ ਰੰਧਾਵਾ ਅਤੇ ਜੱਸ ਮਾਣਕ ਬਹੁਤ ਹੀ ਚੰਗੇ ਦੋਸਤ ਹਨ ਤਾਂ ਹੀ ਤਾਂ ਜੱਸ ਮਾਣਕ ਨੇ ਗਾਇਕ ਕਰਣ ਰੰਧਾਵਾ ਦੇ ਜਨਮ ਦਿਨ 'ਤੇ ਬਰਥਡੇ ਕੇਕ ਨਾਲ ਉਹਨਾਂ ਨੂੰ ਉੱਪਰ ਤੋਂ ਲੈ ਕੇ ਨੀਚੇ ਤੱਕ ਭਰ ਦਿੱਤਾ।

https://www.instagram.com/p/Brnph_iH_QB/

ਦੱਸ ਦਈਏ ਕਰਣ ਰੰਧਾਵਾ ਦਾ ਕੁੱਝ ਦਿਨ ਪਹਿਲਾਂ 'ਵੇਟ' ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਹੈ। ਜੱਸ ਮਾਣਕ ਅਤੇ ਉਹਨਾਂ ਦੇ ਦੋਸਤਾਂ ਨੇ ਕਰਣ ਰੰਧਾਵਾ ਦਾ ਜਨਮਦਿਨ ਮਨਾਉਂਦੇ ਹੋਏ ਇਹ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਸਾਰੇ ਦੋਸਤ ਖੂਬ ਮਸਤੀ ਕਰ ਰਹੇ ਹਨ ਅਤੇ ਕਰਣ ਰੰਧਾਵਾ ਦੇ ਮੂੰਹ 'ਤੇ ਪੂਰਾ ਕੇਕ ਲਗਾ ਰਹੇ ਹਨ। ਸ਼ੋਸ਼ਲ ਮੀਡੀਆ 'ਤੇ ਅੱਜ ਸਾਰੇ ਸਿਤਾਰੇ ਆਪਣੇ ਖੁਸ਼ੀਆਂ ਦੇ ਪਲ ਇੰਝ ਸਾਂਝੇ ਕਰਦੇ ਹੀ ਰਹਿੰਦੇ ਹਨ ਭਾਵੇਂ ਉਹ ਆਪਣਾ ਜਨਮਦਿਨ ਹੋਵੇ ਜਾਂ ਕੋਈ ਹੋਰ ਖੁਸ਼ੀ ਦਾ ਮੌਕਾ ਕਿਉਂ ਨਾ ਹੋਵੇ।

https://www.instagram.com/p/BrkI5uZnKm9/

ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਇਹ ਹੁਨਰ ਦੇਖ ਕੇ ਹੋ ਜਾਓਗੇ ਹੈਰਾਨ , ਦੇਖੋ ਵੀਡੀਓ

ਸ਼ੋਸ਼ਲ ਮੀਡੀਆ ਸਿਤਾਰਿਆਂ ਦਾ ਉਹ ਪਲੈਟ ਫਾਰਮ ਬਣ ਚੁੱਕਿਆ ਹੈ ਜਿੱਥੇ ਹਰ ਕੋਈ ਆਪਣੇ ਪਸੰਦੀਦਾ ਸਿਤਾਰੇ ਨੂੰ ਦੇਖ ਸਕਦਾ ਹੈ। ਵੈਸੇ ਵੀ ਪਰਾਡਾ ਗਾਣੇ ਨਾਲ ਪ੍ਰਸਿੱਧੀ ਹਾਸਿਲ ਕਰਨ ਵਾਲੇ ਜੱਸ ਮਾਣਕ ਅੱਜ ਲੱਖਾਂ ਦਿਲਾਂ ਦੀ ਧੜਕਣ ਬਣ ਚੁੱਕੇ ਹਨ। ਅਤੇ ਕਰਣ ਰੰਧਾਵਾ ਦਾ ਨਾਮ ਵੀ ਹੁਣ ਪੰਜਾਬੀ ਨੌਜਵਾਨ ਗਾਇਕਾਂ 'ਚ ਸ਼ੁਮਾਰ ਹੋ ਚੁੱਕਿਆ ਹੈ।

Related Post