ਬਚਪਨ 'ਚ ਕਿਸ ਤਰ੍ਹਾਂ ਗਾਉਂਦੇ ਸਨ ਜੱਸ ਮਾਣਕ,ਵੇਖੋ ਵਾਇਰਲ ਵੀਡੀਓ 

By  Shaminder June 27th 2019 01:50 PM

ਕਹਿੰਦੇ ਹਨ ਕਿ ਪੁੱਤਰ ਦੇ ਪੈਰ ਪਾਲਣੇ 'ਚ ਹੀ ਦਿਖਾਈ ਦੇਣ ਲੱਗ ਪੈਂਦੇ ਹਨ ਅਤੇ ਅਜਿਹਾ ਹੀ ਸਾਬਿਤ ਕਰ ਦਿਖਾਇਆ ਹੈ ਜੱਸ ਮਾਣਕ ਨੇ । ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੇ ਦੇ ਗੁਣ ਉਨ੍ਹਾਂ ਦੇ ਬਚਪਨ 'ਚ ਹੀ ਦਿਖਾਈ ਦੇਣ ਲੱਗ ਪਏ ਸਨ । ਜੱਸ ਮਾਣਕ ਦੇ ਬਚਪਨ ਦਾ ਇੱਕ ਵੀਡੀਓ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ :ਲੋਕਾਂ ‘ਚ ਕੁਝ ਇਸ ਤਰ੍ਹਾਂ ਵਿਚਰਦੇ ਹਨ ਜੱਸ ਮਾਣਕ,ਵੀਡੀਓ ਵਾਇਰਲ

https://www.instagram.com/p/BqjZgXlgfeP/

ਉਨ੍ਹਾਂ ਦੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਜੱਸ ਮਾਣਕ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬੌਸ,ਪਰਾਡਾ,ਵਿਆਹ ਸਣੇ ਕਈ ਹਿੱਟ ਗੀਤ ਗਾਏ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

https://www.instagram.com/p/BzKwUdtlKnN/

ਜੱਸ ਮਾਣਕ ਜਲੰਧਰ ਦੇ ਨਜ਼ਦੀਕ ਪਿੰਡ ਦੇ ਰਹਿਣ ਵਾਲੇ ਹਨ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਲਗਾਤਾਰ ਸੇਵਾ ਕਰ ਰਹੇ ਨੇ । ਉਨ੍ਹਾਂ ਦਾ ਹਾਲ ਹੀ 'ਚ ਇੱਕ ਨਵਾਂ ਗੀਤ ਵੀ ਆਇਆ ਸੀ 'ਬੰਦੂਕ' ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਹ ਵੀਡੀਓ ਉਸ ਸਮੇਂ ਦਾ ਦੱਸਿਆ ਜਾ ਰਿਹਾ ਹੈ ਜਦੋਂ ਜੱਸ ਮਾਣਕ 14 ਸਾਲ ਦੇ ਸਨ।

https://www.instagram.com/p/BzDfrBKl1BF/

Related Post