ਜੱਸ ਮਾਣਕ ਆਪਣੀ ਵੱਡੀ ਬੇਬੇ ਤੇ ਛੋਟੀ ਬੇਬੇ ਤੋਂ ਕਰ ਰਹੇ ਨੇ ਇਹ ਛਿੱਤਰ ਖਾਣ ਵਾਲੇ ਕੰਮ, ਦੇਖੋ ਵੀਡੀਓ
ਜੱਸ ਮਾਣਕ ਆਪਣੀ ਵੱਡੀ ਬੇਬੇ ਤੇ ਛੋਟੀ ਬੇਬੇ ਤੋਂ ਕਰ ਰਹੇ ਨੇ ਇਹ ਛਿੱਤਰ ਖਾਣ ਵਾਲੇ ਕੰਮ : ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਇਹ ਖ਼ੁਦ ਜੱਸ ਮਾਣਕ ਨੇ ਇੱਕ ਵੀਡੀਓ ਸਾਂਝੀ ਕਰ ਕਿਹਾ ਹੈ। ਛੋਟੀ ਉੱਮਰ 'ਚ ਵੱਡੀਆਂ ਕਾਮਯਾਬੀਆਂ ਹਾਸਿਲ ਕਰਨ ਵਾਲੇ ਗਾਇਕ ਜੱਸ ਮਾਣਕ ਜਿੰਨ੍ਹਾਂ ਦੇ ਗੀਤ ਹਰ ਕਿਸੇ ਦੇ ਦਿਲਾਂ 'ਤੇ ਰਾਜ ਕਰਦੇ ਹਨ। ਜੱਸ ਮਾਣਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਜੱਸ ਮਾਣਕ ਆਪਣੇ ਘਰ ਆਪਣੀ ਵੱਡੀ ਬੇਬੇ ਤੇ ਛੋਟੀ ਬੇਬੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਜੱਸ ਆਪਣਾ ਗੀਤ ਵਿਆਹ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਹਿ ਰਹੇ ਹਨ ਬੇਬੇ ਦੀ ਪਸੰਦ ਤਾਂ ਉਹ ਆਪਣੇ ਗੀਤ 'ਚ ਹੀ ਕਹਿ ਰਹੇ ਸਨ ਵਿਆਹ ਤਾਂ ਉਹ ਆਪਣੀ ਪਸੰਦ ਨਾਲ ਹੀ ਕਰਨਗੇ।
View this post on Instagram
Shitran wale kam karda rehna main v ohda ???
ਇਸ 'ਤੇ ਉਹਨਾਂ ਨੇ ਵੀਡੀਓ ਦੀ ਇਹ ਕੈਪਸ਼ਨ ਦਿੱਤੀ ਹੈ ਕਿ ਉਹ ਛਿੱਤਰ ਖਾਣ ਵਾਲੇ ਕੰਮ ਕਦੇ ਕਦੇ ਕਰਦੇ ਹਨ। ਜੱਸ ਮਾਣਕ ਦੇ ਗੀਤ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਟਰੈਂਡਿੰਗ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਰਿਲੀਜ਼ ਹੋਏ ਉਹਨਾਂ ਦੇ ਗੀਤ ਲਹਿੰਗੇ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਯੂ ਟਿਊਬ 'ਤੇ ਉਹਨਾਂ ਦੇ ਇਸ ਗੀਤ ਨੂੰ 37 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
View this post on Instagram
ਇਸ ਤੋਂ ਇਲਾਵਾ ਜੱਸ ਮਾਣਕ ਪਰਾਡਾ, ਬੌਸ, ਸੂਟ ਪੰਜਾਬੀ, ਵਿਆਹ ਆਦਿ ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਉਹਨਾਂ ਦੇ ਪਰਾਡਾ ਗੀਤ ਨੂੰ ਯੂ ਟਿਊਬ 'ਤੇ 500 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।