ਗਾਇਕ ਜਸਬੀਰ ਜੱਸੀ ਨੇ ਖੁਦ ਬਰਤਣ ਸਾਫ਼ ਕਰਕੇ, ਲੋਕਾਂ ਨੂੰ ਦਿੱਤਾ ਇਹ ਖ਼ਾਸ ਸੁਨੇਹਾ, ਵੀਡੀਓ ਵਾਇਰਲ

By  Rupinder Kaler June 12th 2019 01:17 PM

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਹੋ ਸਕਦੀ ਹੈ। ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਨਾ ਤਾਂ ਪਾਣੀ ਦੀ ਬਰਬਾਦੀ ਰੋਕੀ ਜਾ ਰਹੀ ਹੈ ਤੇ ਨਾ ਹੀ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸੇ ਹਿਸਾਬ ਨਾਲ ਧਰਤੀ ਅੰਦਰੋਂ ਪਾਣੀ ਨਿਕਲਦਾ ਰਿਹਾ ਤਾਂ ਆਉਂਦੇ 25 ਸਾਲਾਂ ਤੱਕ ਹੀ ਪਾਣੀ ਮੁੱਕ ਜਾਵੇਗਾ।

https://www.instagram.com/p/BqrTgHUBS_1/

ਇਸ ਮੁੱਦੇ ਤੇ ਮਾਹਿਰਾਂ, ਬੁੱਧੀਜੀਵੀਆਂ ਤੇ ਵਿਦਵਾਨਾਂ ਨੇ ਇਸ ਬਾਰੇ ਫਿਕਰਮੰਦੀ ਜ਼ਾਹਿਰ ਕੀਤੀ।ਇਸ ਸੰਕਟ ਨੂੰ ਭਾਪਦੇ ਹੋਏ ਗਾਇਕ ਜਸਬੀਰ ਜੱਸੀ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਜਸਬੀਰ ਜੱਸੀ ਖੁਦ ਬਰਤਨ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਹਨ । ਜੱਸੀ ਨੇ ਦੱਸਿਆਂ ਹੈ ਕਿ ਉਹਨਾਂ ਦੇ ਨੌਕਰ ਬਰਤਨ ਸਾਫ਼ ਕਰਦੇ ਹੋਏ ਪਾਣੀ ਵਾਲੀ ਟੂਟੀ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੰਦੇ ਹਨ, ਜਿਸ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ ।

https://www.instagram.com/p/Byc6B3FDuQZ/

ਉਹਨਾਂ ਨੇ ਕਿਹਾ ਕਿ ਅੱਜ ਉਹ ਖੁਦ ਬਰਤਨ ਸਾਫ਼ ਕਰਕੇ ਉਹਨਾਂ ਨੂੰ ਸਮਝਾ ਰਹੇ ਹਨ ਕਿ ਪਾਣੀ ਦੀ ਬਰਬਾਦੀ ਕਿਸ ਤਰ੍ਹਾਂ ਰੋਕੀ ਜਾ ਸਕਦੀ ਹੈ । ਸੋ ਇਸ ਵੀਡੀਓ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਵਰਗੇ ਗੰਭੀਰ ਮਸਲਿਆਂ ਦੇ ਹੱਲ ਲਈ ਲੋਕਾਂ ਨੂੰ ਖੁਦ ਵੀ ਸੁਚੇਤ ਹੋਣ ਤੇ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।

https://www.instagram.com/p/BymUnCdDPUT/

Related Post