ਕੁਝ ਇਸ ਤਰ੍ਹਾਂ ਜੱਸੀ ਗਿੱਲ ਨੇ ਆਪਣੀ ਪਤਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

By  Rupinder Kaler August 28th 2020 04:18 PM

ਆਪਣੇ ਗਾਣਿਆਂ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗਾਇਕ ਜੱਸੀ ਗਿੱਲ ਦੀ ਪਤਨੀ ਦਾ ਜਨਮ ਦਿਨ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ । ਇਸ ਤਸਵੀਰ ਵਿੱਚ ਜੱਸੀ ਗਿੱਲ ਤੇ ਉਹਨਾਂ ਦੀ ਪਤਨੀ ਦਿਖਾਈ ਦੇ ਰਹੀ ਹੈ । ਉਹਨਾਂ ਨੇ ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਉਹਨਾਂ ਨੇ ਲਿਖਿਆ ਹੈ ‘ਹੈਪੀ ਬਰਥਡੇ ਮਿਸਿਜ ਗਿੱਲ’ ।

https://www.instagram.com/p/CEbbMEWA3XH/

ਜੱਸੀ ਗਿਲ ਦੇ ਪ੍ਰਸ਼ੰਸਕਾਂ ਨੂੰ ਇਹ ਤਸਵੀਰ ਬਹੁਤ ਪਸੰਦ ਆ ਰਹੀ ਹੈ । ਉਹਨਾ ਵੱਲੋਂ ਲਗਾਤਾਰ ਕਮੈਂਟ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਕਰਕੇ ਜੱਸੀ ਗਿੱਲ ਏਨੀਂ ਦਿਨੀਂ ਆਪਣੇ ਪਰਿਵਾਰ ਨਾਲ ਹੀ ਸਮਾਂ ਗੁਜ਼ਾਰ ਰਹੇ ਹਨ । ਉਹ ਅਕਸਰ ਆਪਣੀ ਬੇਟੀ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਹਨਾਂ ਦੀਆਂ ਇਹ ਤਸਵੀਰਾਂ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਾਫੀ ਪਸੰਦ ਆਉਂਦੀਆਂ ਹਨ ।

https://www.instagram.com/p/CEKZc1XAyZH/

https://www.instagram.com/p/CDdCarDAVJ4/

Related Post