ਜੱਸੀ ਹਰਦੀਪ ਦਾ ਗੀਤ 'ਬਚ ਕੇ ਰਹਿ ਮੁਟਿਆਰੇ' ਰਿਲੀਜ਼ 

By  Shaminder September 20th 2018 07:38 AM -- Updated: September 20th 2018 08:11 AM

ਜਵਾਨੀ 'ਚ ਇਨਸਾਨ ਜਦੋਂ ਪੈਰ ਧਰਦਾ ਹੈ ਤਾਂ ਇਸ ਅੱਲੜ੍ਹ ਉਮਰ 'ਚ ਅਕਸਰ ਪੈਰ ਥਿੜਕਦੇ ਨੇ । ਪਰ ਮਾਪੇ ਆਪਣੇ ਬੱਚਿਆਂ ਨੂੰ ਤਾੜ੍ਹਦੇ ਨੇ ਅਤੇ ਖਾਸ ਕਰਕੇ ਮੁਟਿਆਰਾਂ ਹੁੰਦੀਆਂ ਕੁੜ੍ਹੀਆਂ ਨੂੰ ਖੁੱਲ੍ਹ ਕੇ ਹੱਸਣ ਤੱਕ ਤੋਂ ਵੀ ਵਰਜਿਆ ਜਾਂਦਾ ਹੈ । ਸਮੇਂ ਦੇ ਬਦਲਾਅ ਨਾਲ ਹਾਲਾਂਕਿ ਕੁੜ੍ਹੀਆਂ ਕਾਫੀ ਅਗਾਂਹ ਵੱਧ ਚੁੱਕੀਆਂ ਨੇ ਅਤੇ ਇਸ ਤਰ੍ਹਾਂ ਦੀਆਂ ਕੋਈ ਪਾਬੰਦੀ ਉਨ੍ਹਾਂ 'ਤੇ ਨਹੀਂ ਲਗਾਈ ਜਾਂਦੀ । ਪਰ ਗਾਇਕ ਜੱਸੀ ਹਰਦੀਪ ਨੇ ਆਪਣੇ ਨਵੇਂ ਗੀਤ 'ਚ ਜਵਾਨੀ 'ਚ ਪੈਰ ਧਰ ਰਹੀ ਇੱਕ ਕੁੜ੍ਹੀ ਨੂੰ ਇਹੀ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੀ ਉਮਰ 'ਚ ਇਨਸਾਨ ਨੂੰ ਆਪਣੇ ਪੈਰ ਬੜੇ ਹੀ ਧਿਆਨ ਨਾਲ ਅਤੇ ਫੂਕ-ਫੂਕ ਕੇ ਰੱਖਣੇ ਚਾਹੀਦੇ ਨੇ ।

ਹੋਰ ਵੇਖੋ : ਜਸਬੀਰ ਜੱਸੀ ਦੇ ਨਵੇਂ ਗੀਤ ‘ਵਿਹੜੇ ਆ ਵੜ੍ਹ’ ਦੇ ਟੀਜ਼ਰ ਦਾ ਵੀਡਿਓ

https://www.youtube.com/watch?v=SUN80GC63m0

ਇਸ ਗੀਤ ਦਾ ਫਿਲਹਾਲ ਆਡਿਓ ਹੀ ਰਿਲੀਜ਼ ਹੋਇਆ ਹੈ ।ਇਹ ਗੀਤ ਉਨ੍ਹਾਂ ਦੀ ਐਲਬਮ  'ਕੁੜ੍ਹਤੀ ਮਲਮਲ ਦੀ' ਦੀ ਐਲਬਮ ਚੋਂ ਲਿਆ ਗਿਆ ਹੈ । ਇਸ ਗੀਤ 'ਚ ਉਨ੍ਹਾਂ ਨੇ ਇੱਕ ਅੱਲੜ੍ਹ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਹੈ ।  ਉਹ ਅਜਿਹੇ ਗਾਇਕਾਂ ਨੇ ਜਿਨ੍ਹਾਂ ਨੇ ਸੱਭਿਆਚਾਰਕ ਅਤੇ ਸਾਫ ਸੁਥਰੇ ਗੀਤ ਗਾ ਕੇ ਲੱਚਰ ਗੀਤਕਾਰਾਂ ਨੂੰ ਕਰੜਾ ਸੁਨੇਹਾ ਦਿੱਤਾ ਹੈ । ਉਨ੍ਹਾਂ ਨੇ ਪੰਜਾਬ ਦੇ ਸੱਭਿਆਚਾਰ ਮੇਲਿਆਂ ਨੂੰ ਦਰਸਾਉਂਦੇ ਕਈ ਗੀਤ ਗਾਏ ਨੇ । ਜਿਨ੍ਹਾਂ ਚੋਂ 'ਚੱਲ ਨੀ ਗੋਬਿੰਦੀਏ ਮੇਲੇ ਨੂੰ ਚੱਲੀਏ' ਅਤੇ 'ਮੁੰਡੇ ਸੋਹਣੇ ਪੰਜਾਬੀ ਲੱਗਦੇ' ਸਣੇ ਹੋਰ ਕਈ ਗੀਤ ਨੇ ਜਿਨ੍ਹਾਂ ਦੀ ਲਿਸਟ ਕਾਫੀ ਲੰਬੀ ਹੈ ।ਫਿਲਹਾਲ ਉਨ੍ਹਾਂ ਦਾ ਇਹ ਗੀਤ ਲੋਕਾਂ ਨੂੰ ਪਸੰਦ ਆ ਰਿਹਾ ਹੈ ।

Related Post