ਟੀਵੀ ਦੀ ਮਸ਼ਹੂਰ ਅਦਾਕਾਰਾ ਜੱਸੀ ਯਾਨੀ ਮੋਨਾ ਸਿੰਘ ਛੇਤੀ ਹੀ ਬਣਨ ਜਾ ਰਹੀ ਹੈ ਦੁਲਹਨ, ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਵਾਇਰਲ

By  Rupinder Kaler December 26th 2019 12:22 PM

ਟੀਵੀ ਦੀ ਮਸ਼ਹੂਰ ਅਦਾਕਾਰਾ ਜੱਸੀ ਯਾਨੀ ਮੋਨਾ ਸਿੰਘ ਛੇਤੀ ਹੀ ਦੁਲਹਨ ਬਣਨ ਜਾ ਰਹੀ ਹੈ । ਕੁਝ ਦਿਨ ਪਹਿਲਾਂ ਮੋਨਾ ਸਿੰਘ ਦੇ ਵਿਆਹ ਦੀਆਂ ਖਬਰਾਂ ਖੂਬ ਵਾਇਰਲ ਹੋ ਰਹੀਆਂ ਸਨ ਪਰ ਉਹਨਾਂ ਵੱਲੋਂ ਕੋਈ ਵੀ ਐਲਾਨ ਨਹੀਂ ਸੀ ਕੀਤਾ ਗਿਆ । ਇਸ ਸਭ ਦੇ ਚਲਦੇ ਹੁਣ ਉਸ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਖ਼ਬਰਾਂ ਦੀ ਮੰਨੀਏ ਤਾਂ ਮੋਨਾ ਸਿੰਘ ਆਪਣੇ ਬੁਆਏਫ੍ਰੈਂਡ ਨਾਲ 27 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ ।

https://www.instagram.com/p/B3cVWV0AzzC/

ਮੋਨਾ ਸਿੰਘ ਦੱਖਣੀ ਭਾਰਤ ਦੇ ਰਹਿਣ ਵਾਲੇ ਇੱਕ ਬੈਂਕਰ ਨਾਲ ਵਿਆਹ ਕਰਨ ਜਾ ਰਹੀ ਹੈ । ਮਹਿੰਦੀ ਦੀ ਰਸਮ ਤੇ ਮੋਨਾ ਸਿੰਘ ਦੇ ਪਰਿਵਾਰ ਵਾਲੇ ਤੇ ਉਸ ਦੇ ਕੁਝ ਖ਼ਾਸ ਦੋਸਤ ਸ਼ਾਮਿਲ ਹੋਏ ਸਨ । ਵਿਆਹ ਵੀ ਕੁਝ ਖ਼ਾਸ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਹੋਵੇਗਾ ।

ਮੋਨਾ ਸਿੰਘ ਦੀਆਂ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉਸ ਵਿੱਚ ਉਸ ਦਾ ਦੋਸਤ ਗੌਰਵ ਨਜ਼ਰ ਆ ਰਿਹਾ ਹੈ । ਮਹਿੰਦੀ ਦੀ ਰਸਮ ਦੌਰਾਨ ਮੋਨਾ ਸਿੰਘ ਦੇ ਦੋਸਤ ਏਕਤਾ ਕਪੂਰ, ਸਾਖਸ਼ੀ ਤੰਵਰ ਸਮੇਤ ਕਈ ਦੋਸਤ ਮੌਜੂਦ ਰਹੇ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਮੋਨਾ ਸਿੰਘ ਨੇ ਆਪਣੇ ਵਿਆਹ ਕਰਕੇ ਆਪਣੀ ਸ਼ੂਟਿੰਗ ਦੇ ਸਾਰੇ ਸ਼ੈਡਿਊਲ ਬਦਲ ਦਿੱਤੇ ਹਨ । ਉਹ ਆਪਣਾ ਕੰਮ ਖਤਮ ਕਰਕੇ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੀ ਹੋਈ ਹੈ ।

https://www.instagram.com/p/B3Gm62BAVKy/

Related Post