ਗਾਇਕ ਜੱਸੀ ਗਿੱਲ ਨੇ ਹੁਣ ਗੁਰਨਜ਼ਰ ਨਾਲ ਪਾਈ ਸਾਂਝ, ਲਿਆ ਰਹੇ ਹਨ ਕੁਝ ਨਵਾਂ 

By  Rupinder Kaler May 31st 2019 03:40 PM

ਜੱਸੀ ਗਿੱਲ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੁਰਮਾ ਕਾਲਾ, ਨਿਕਲੇ ਕਰੰਟ ਸਮੇਤ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ । ਪਰ ਹੁਣ ਜੱਸੀ ਗਿੱਲ ਪਾਲੀਵੁੱਡ ਤੇ ਬਾਲਵੁੱਡ ਦੇ ਕਈ ਕਲਾਕਾਰਾਂ ਨਾਲ ਨਵੇਂ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ । ਜੱਸੀ ਗਿੱਲ ਤੇ ਗੁਰਨਜ਼ਰ ਮਿਲਕੇ ਦੋ ਗਾਣੇ ਕਰ ਰਹੇ ਹਨ ।

https://www.instagram.com/p/BxOuqS5Hat0/

ਗੁਰਨਜ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਕਈ ਹਿੱਟ ਗਾਣੇ ਦਿੱਤੇ ਹਨ । ਗੁਰਨਜ਼ਰ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਪਿੰਜਰਾ, ਕੋਈ ਵੀ ਨਹੀਂ, ਆਦਤਾਂ ਸਮੇਤ ਕਈ ਗਾਣੇ ਦਿੱਤੇ ਹਨ । ਇਸ ਸਭ ਦੇ ਚਲਦੇ ਜੱਸੀ ਗਿੱਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਜੱਸੀ  ਨੇ ਕਿਹਾ ਹੈ ਕਿ ਉਹ ਗੁਰਨਜ਼ਰ ਦੇ ਨਾਲ ਮਿਲਕੇ ਦੋ ਗਾਣੇ ਲੈ ਕੇ ਆ ਰਹੇ ਹਨ ।

https://www.instagram.com/p/Bx5xM1SgkNN/

ਇਹਨਾਂ ਗਾਣਿਆਂ ਨੂੰ ਸਪੀਡ ਰਿਕਾਰਡ ਦੇ ਲੇਬਲ ਹੇਠ ਜਾਰੀ ਕੀਤਾ ਜਾਵੇਗਾ । ਜੱਸੀ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਬਾਲੀਵੁੱਡ ਫ਼ਿਲਮ ਪੰਗਾ ਵਿੱਚ ਨਜ਼ਰ ਆਉਣਗੇ ।

https://www.instagram.com/p/ByH3lc_Hz5s/

ਇਹ ਫ਼ਿਲਮ ਅਗਲੇ ਸਾਲ ਸਿਨੇਮਾਂ ਘਰਾ ਵਿੱਚ ਦਿਖਾਈ ਦੇਵੇਗੀ । ਪਰ ਗੁਰਨਜ਼ਰ ਦੇ ਨਾਲ ਜੱਸੀ ਗਿੱਲ ਜੋ ਗਾਣੇ ਲਿਆ ਰਹੇ ਹਨ ਉਹ ਕਾਫੀ ਕਮਾਲ ਦੇ ਹੋਣ ਵਾਲੇ ਹਨ ਕਿਉਂਕਿ ਦੋਹਾਂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਹੈ ।

Related Post