ਜੱਸੀ ਗਿੱਲ ਅਤੇ ਕੰਗਨਾ ਰਣੌਤ ਦੀ ਫ਼ਿਲਮ 'ਪੰਗਾ' ਦੀ ਰਿਲੀਜ਼ ਡੇਟ ਆਈ ਸਾਹਮਣੇ

By  Shaminder December 16th 2019 03:47 PM

ਜੱਸੀ ਗਿੱਲ ਜਿੱਥੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਉਹ ਜਲਦ ਹੀ ਬਾਲੀਵੁੱਡ ਫ਼ਿਲਮ 'ਪੰਗਾ' 'ਚ ਨਜ਼ਰ ਆਉਣਗੇ । ਇਹ ਫ਼ਿਲਮ ਸਪੋਰਟਸ ਡਰਾਮਾ ਫ਼ਿਲਮ ਹੈ ਜੋ ਕਿ ਅਸ਼ਵਨੀ ਅਈਅਰ ਤਿਵਾਰੀ ਵੱਲੋਂ ਨਿਰਦੇਸ਼ਿਤ ਅਤੇ ਫੌਕਸ ਸਟੂਡੀਓ ਵੱਲੋਂ ਬਣਾਈ ਗਈ ਹੈ ।ਇਸ ਫ਼ਿਲਮ 'ਚ ਜੱਸੀ ਗਿੱਲ ਦੇ ਨਾਲ-ਨਾਲ ਕੰਗਨਾ ਰਣੌਤ,ਨੀਨਾ ਗੁਪਤਾ,ਰਿਚਾ ਚੱਡਾ,ਪੰਕਜ ਤ੍ਰਿਪਾਠੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ।

https://www.instagram.com/p/B6EAqGdAbGi/

ਇਸ ਫ਼ਿਲਮ ਦੀ ਕਹਾਣੀ 'ਚ ਕਬੱਡੀ ਖਿਡਾਰੀ ਦੇ ਜੀਵਨ ਨੂੰ ਦਰਸਾਇਆ ਗਿਆ ਹੈ । ਫ਼ਿਲਮ ਅਗਲੇ ਸਾਲ ਯਾਨੀ ਕਿ 2020 'ਚ 24 ਜਨਵਰੀ ਨੂੰ ਰਿਲੀਜ਼ ਹੋਵੇਗੀ ।ਇਸ ਤੋਂ ਪਹਿਲਾਂ ਜੱਸੀ ਗਿੱਲ ਹੈਪੀ ਫਿਰ ਸੇ ਭਾਗ ਜਾਏਗੀ,ਮਿਸਟਰ ਐਂਡ ਮਿਸਿਜ਼ 420,ਹਾਈਐਂਡ ਯਾਰੀਆਂ ਸਣੇ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ ।

https://www.instagram.com/p/B528UdEg4z8/

ਇਨ੍ਹਾਂ ਫ਼ਿਲਮਾਂ 'ਚ ਜੱਸੀ ਗਿੱਲ ਦੀ ਅਦਾਕਾਰੀ ਨੂੰ ਬਹੁਤ ਹੀ ਸਰਾਹਿਆ ਗਿਆ ਸੀ । ਇਸ ਫ਼ਿਲਮ 'ਚ ਕਬੱਡੀ ਖਿਡਾਰੀ ਦੇ ਜੀਵਨ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Related Post