ਕੀ ਜੱਸੀ ਗਿਲ ਨੂੰ ਸੱਚੀ 'ਚ ਪਿਆਰ ਹੋ ਗਿਆ ਹੈ? ਦੇਖੋ ਇਹ ਵੀਡੀਓ

By  Gourav Kochhar June 4th 2018 09:59 AM

ਆਪਣੀ ਕਲਾਕਾਰੀ ਅਤੇ ਗਾਇਕੀ ਨਾਲ ਸੱਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਜੱਸੀ ਗਿੱਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਸੱਭ ਤੋਂ ਚਹੀਤੇ ਕਲਾਕਾਰ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜੱਸੀ ਆਪਣੇ ਗੀਤਾਂ ਅਤੇ ਫ਼ਿਲਮਾਂ ਕਰਕੇ ਹਮੇਸ਼ਾ ਤੋਂ ਹੀ ਆਪਣੇ ਫੈਨਸ ਦੇ ਦਿਲਾਂ ਦੇ ਨਜ਼ਦੀਕ ਰਹੇ ਹਨ। ਪਰ ਅੱਜ ਤਾਂ ਇੰਸਟਾਗ੍ਰਾਮ ਤੇ ਉਹਨਾਂ ਦਾ ਵੱਖਰਾ ਹੀ ਸਵੈਗ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਹੈ ਉਹਨਾਂ ਦੀ ਇਹ ਖੇਤਾਂ ਵਾਲੀ ਪੋਸਟ। ਜਿਸ ਤੋਂ ਲੱਗ ਰਿਹਾ ਹੈ ਕਿ ਜੱਸੀ Jassie Gill ਨੂੰ ਪਿਆਰ ਹੋ ਗਿਆ ਹੈ। ਉਹਨਾਂ ਦਾ ਇਸ ਤਰਾਂ ਸ਼ਰਮਾਉਣਾ ਅਤੇ ਸਮਾਇਲ ਦੇਣਾ ਉਹਨਾਂ ਦੇ ਫੈਨਸ ਨੂੰ ਸੋਚਾਂ ਵਿਚ ਪਾ ਰਿਹਾ ਹੈ ਕਿ ਜੱਸੀ ਨੂੰ ਸੱਚੀ 'ਚ ਪਿਆਰ ਹੋ ਗਿਆ ਹੈ ਜਾਂ ਉਹ ਅਦਾਕਾਰੀ ਕਰ ਰਹੇ ਹਨ। ਸੋਹਣੇ ਜੇ ਮੌਸਮ ਵਿਚ ਝੂਮਦੇ ਖੇਤਾਂ ਵਿਚ ਜੱਸੀ ਬਹੁਤ ਹੀ ਖੁਸ਼ ਲੱਗ ਰਹੇ ਹਨ ਅਤੇ ਤੇਰੇ ਬਗੈਰ ਗਾਣੇ ਦੀਆਂ ਗਹਿਰਾਈਆਂ ਵਿਚ ਡੁੱਬੇ ਹੋਏ ਹਨ। ਜਿਸ ਤੋਂ ਇਹ ਲੱਗ ਰਿਹਾ ਹੈ ਕਿ ਜੱਸੀ ਗਿੱਲ ਬਹੁਤ ਰੋਮਾਂਟਿਕ ਮੂਡ ਵਿਚ ਹਨ ਤੇ ਸ਼ਾਇਦ ਪਿਆਰ ਦੀਆਂ ਰਾਹਾਂ ਤੇ ਤੁਰ ਪਏ ਹਨ।

https://www.instagram.com/p/BjjLzZjHn2c/

ਹਾਲ ਹੀ ਵਿਚ ਆਇਆ ਜੱਸੀ Jassie Gill ਦਾ ਗੀਤ ਜੋੜੀ ਤੇਰੀ ਮੇਰੀ Jodi Teri Meri ਸੋਸ਼ਲ ਮੀਡਿਆ ਤੇ ਬਹੁਤ ਧਮਾਲ ਪਾ ਰਿਹਾ ਹੈ ਅਤੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ ਵਿਚ ਜੱਸੀ ਅਤੇ ਅਦਾਕਾਰਾਂ ਕਿਰਨਦੀਪ ਕੌਰ ਦੀ ਪਿਆਰਭਰੀ ਕਹਾਣੀ ਦਰਸ਼ਾਈ ਗਈ ਹੈ ਅਤੇ ਇਹ ਗੀਤ ਗੀਤਕਾਰ ਨਰਿੰਦਰ ਬਾਠ ਦੁਆਰਾ ਲਿਖਿਆ ਗਿਆ ਹੈ।

jassie gill

ਜੇਕਰ ਜੱਸੀ ਗਿੱਲ ਦੀ ਨਿਜੀ ਜਿੰਦਗੀ ਬਾਰੇ ਗੱਲ ਕਰੀਏ ਤਾਂ ਜੱਸੀ ਪੰਜਾਬ ਦੇ ਖੰਨਾ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਗੀਤ ਲਾਂਸਰ ਤੋਂ ਕੀਤੀ ਸੀ ਜੋ 2011 ਵਿਚ ਰਿਲੀਜ ਹੋਇਆ ਸੀ। ਜੱਸੀ ਗਿੱਲ Jassie Gill ਦਾ ਬਾਲੀਵੁੱਡ ਅਦਾਕਾਰਾ ਗੋਹਰ ਖਾਨ ਦੇ ਨਾਲ ਅਫੇਅਰ ਹੋਣ ਦੀਆਂ ਅਫਵਾਹਾਂ ਕਾਫੀ ਮਸ਼ਹੂਰ ਰਹੀਆਂ ਸਨ।

jassie gill

Written By: Rajan Sharma

Related Post