ਰੱਖੜੀ ਦੇ ਮੌਕੇ ‘ਤੇ ਜੱਸੀ ਗਿੱਲ ਨੇ ਭੈਣਾਂ ਨਾਲ ਤਸਵੀਰ ਕੀਤੀ ਸਾਂਝੀ, ਕਿਹਾ 15 ਸਾਲਾਂ ਬਾਅਦ ਰੱਖੜੀ ‘ਤੇ ਇੱਕਠੇ ਹੋਣ ਦਾ ਮਿਲਿਆ ਮੌਕਾ

By  Shaminder August 4th 2020 12:05 PM

ਰੱਖੜੀ ਦਾ ਤਿਉਹਾਰ ਬੀਤੇ ਦਿਨ ਹਰ ਕਿਸੇ ਨੇ ਆਪੋ ਆਪਣੇ ਤਰੀਕੇ ਨਾਲ ਮਨਾਇਆ । ਭੈਣਾਂ ਨੇ ਵੀਰਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਤਾਂ ਭਰਾਵਾਂ ਨੇ ਵੀ ਭੈਣ ਦੀ ਰੱਖਿਆ ਦਾ ਵਚਨ ਉਨ੍ਹਾਂ ਨੂੰ ਦਿੱਤਾ ਅਤੇ ਨਾਲ ਹੀ ਦਿੱਤੇ ਗਿਫਟ। ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਬੀਤੇ ਦਿਨ ਰੱਖੜੀ ਦੇ ਮੌਕੇ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੀਆਂ ਸਾਰੀਆਂ ਭੈਣਾਂ ਦੇ ਨਾਲ ਨਜ਼ਰ ਆ ਰਹੇ ਨੇ ।

https://www.instagram.com/p/CDdCarDAVJ4/

ਜੱਸੀ ਗਿੱਲ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ’15 ਸਾਲਾਂ ਬਾਅਦ ਇਸ ਖ਼ਾਸ ਦਿਨ ‘ਤੇ ਅਸੀਂ ਸਾਰੇ ਇੱਕਠੇ ਹੋਏ ਹਾਂ’ ਇਸ ਤਸਵੀਰ ‘ਚ ਜੱਸੀ ਗਿੱਲ ‘ਤੇ ਉਨ੍ਹਾਂ ਦੀਆਂ ਭੈਣਾਂ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ ।ਬੀਤੇ ਦਿਨ ਜੱਸੀ ਗਿੱਲ ਨੇ ਰੱਖੜੀ ਦੇ ਮੌਕੇ ‘ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

https://www.instagram.com/p/CDSsMYbACf4/

ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਪਾਲੀਵੁੱਡ ਦੇ ਨਾਲ –ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਸਰਗਰਮ ਹਨ ।

Related Post