ਜੱਸੀ ਗਿੱਲ ਦੀ ਧੀ ਨੇ ਪਿਤਾ ਦੇ ਸੁਰ ਨਾਲ ਮਿਲਾਈ ਸੁਰ, ਵੇਖੋ ਵੀਡੀਓ

By  Shaminder April 23rd 2020 11:20 AM

ਅਦਾਕਾਰ ਜੱਸੀ ਗਿੱਲ ਆਪਣੀ ਧੀ ਰੂਜਸ ਗਿੱਲ ਦੇ ਨਾਲ ਅਕਸਰ ਆਪਣੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਇੱਕ ਵੀਡੀਓ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਧੀ ਨੂੰ ਵੀਡੀਓ ਕਾਲ ਕਰਕੇ ‘ਏਨਾਂ ਚਾਹੁੰਨੀ ਆਂ’ ਗਾ ਕੇ ਸੁਣਾ ਰਹੇ ਹਨ । ਇਸ ਵੀਡੀਓ ‘ਚ ਜੱਸੀ ਗਿੱਲ ਗਾ ਰਹੇ ਹਨ ਅਤੇ ਉਨ੍ਹਾਂ ਦੇ ਸੁਰ ‘ਚ ਸੁਰ ਮਿਲਾ ਰਹੀ ਹੈ ਰੁਜਸ ਗਿੱਲ ।

http://instagram.com/p/B_SBxZEgWWp/

ਇਸ ਵੀਡੀਓ ਨੂੰ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਰੂਜਸ ਵੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਜੱਸੀ ਗਿੱਲ ਆਪਣੀ ਧੀ ਰਾਣੀ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਹਨ ।ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।ਗੀਤਾਂ ਦੇ ਨਾਲ –ਨਾਲ ਉਹ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਸਰਗਰਮ ਹਨ ।

https://www.instagram.com/p/B_SBxZEgWWp/

ਪਿੱਛੇ ਜਿਹੇ ਉਨ੍ਹਾਂ ਦੀ ਕੰਗਨਾ ਰਣੌਤ ਦੇ ਨਾਲ ਆਈ ਫ਼ਿਲਮ ‘ਪੰਗਾ’ ਨੁੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ‘ਹੈਪੀ ਫਿਰ ਸੇ ਭਾਗ ਜਾਏਗੀ’ ‘ਚ ਵੀ ਸੋਨਾਕਸ਼ੀ ਸਿਨ੍ਹਾ ਦੇ ਨਾਲ ਨਜ਼ਰ ਆਏ ਸਨ । ਜੱਸੀ ਗਿੱਲ ਨੇ ਗਾਇਕੀ ਦੇ ਖੇਤਰ ‘ਚ ਆਉਣ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਲੰਮੇ ਸੰਘਰਸ਼ ਤੋਂ ਬਾਅਦ ਉਹ ਗਾਇਕੀ ਦੇ ਖੇਤਰ ‘ਚ ਸਥਾਪਿਤ ਹੋ ਸਕੇ ਅਤੇ ਅੱਜ ਉਨ੍ਹਾਂ ਦੀ ਗਿਣਤੀ ਪ੍ਰਸਿੱਧ ਗਾਇਕਾਂ ‘ਚ ਹੁੰਦੀ ਹੈ ।

Related Post