ਜੱਸੀ ਗਿੱਲ ਆਪਣੀ ਧੀ ਦੇ ਨਾਲ ਬੋਟਿੰਗ ਦਾ ਅਨੰਦ ਲੈਂਦੇ ਹੋਏ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

By  Rupinder Kaler August 22nd 2020 01:57 PM

ਜੱਸੀ ਗਿੱਲ ਆਪਣੇ ਗਾਣਿਆਂ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਨੇ । ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਹੀ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਭਾਵੇਂ ਉਹ ਉਨ੍ਹਾਂ ਦੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਹੋਣ ਜਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਹੋਣ । ਉਨ੍ਹਾਂ ਦਾ ਆਪਣੀ ਧੀ ਰੋਜਸ ਕੌਰ ਗਿੱਲ ਨਾਲ ਬਹੁਤ ਮੋਹ ਹੈ ਅਤੇ ਰੋਜਸ ਦੀਆਂ ਤਸਵੀਰਾਂ ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ ।

https://www.instagram.com/p/CEKZc1XAyZH/

ਪਿਤਾ ਧੀ ਦੀ ਇਹ ਬਿਹਤਰੀਨ ਟਿਊਨਿੰਗ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਉਂਦੀ ਹੈ। ਹੁਣ ਉਨ੍ਹਾਂ ਨੇ ਮੁੜ ਤੋਂ ਰੋਜਸ ਦੇ ਨਾਲ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਜੱਸੀ ਗਿੱਲ ਆਪਣੀ ਧੀ ਦੇ ਨਾਲ ਬੋਟਿੰਗ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/CEGhn0RgF1N/

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਰੋਜਸ ਜੱਸੀ ਗਿੱਲ ਦੀ ਗੋਦ ‘ਚ ਬੈਠੀ ਹੋਈ ਹੈ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਵੀ ਜੱਸੀ ਗਿੱਲ ਨੇ ਰੋਜਸ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

https://www.instagram.com/p/CDdCarDAVJ4/

Related Post