ਲਾਕ ਡਾਊਨ ਦੌਰਾਨ ਇਸ ਤਰ੍ਹਾਂ ਸ਼ੂਟ ਕੀਤਾ ਗਿਆ ਜੱਸੀ ਗਿੱਲ ਦਾ ਇਹ ਗੀਤ , ਜੱਸੀ ਗਿੱਲ ਨੇ ਸਾਂਝਾ ਕੀਤਾ ਵੀਡੀਓ

By  Shaminder April 24th 2020 10:56 AM

ਗਾਇਕ ਜੱਸੀ ਗਿੱਲ ਨੇ ‘ਏਨਾਂ ਤੈਨੂੰ ਚਾਹੁੰਨੀ ਆਂ’ ਗੀਤ ਨੂੰ ਬਨਾਉਣ ਲਈ ਕਿੰਨੀ ਮਿਹਨਤ ਕੀਤੀ ਹੈ ।ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਗੀਤ ਨੂੰ ਕਿਸ ਤਰੀਕੇ ਦੇ ਨਾਲ ਸ਼ੂਟ ਕੀਤਾ ਗਿਆ ਸੀ ।ਇਹ ਗੀਤ ਜੱਸੀ ਗਿੱਲ ਨੇ ਘਰ ‘ਚ ਹੀ ਸ਼ੂਟ ਕੀਤਾ ਹੈ ।  ਘਰ ਦੇ ਅੰਦਰ ਹੀ ਬਣੇ ਲਾਨ ‘ਚ ਇਸ ਗੀਤ ਨੂੰ ਸਾਰਾ ਗੁਰਪਾਲ ਅਤੇ ਜੱਸੀ ਗਿੱਲ ‘ਤੇ ਫ਼ਿਲਮਾਇਆ ਗਿਆ ਸੀ ਅਤੇ ਦੋ-ਦੋ ਮੋਬਾਈਲ ਦੇ ਨਾਲ ਇਸ ਦੇ ਸ਼ਾਟਸ ਲਏ ਗਏ ਹਨ ਅਤੇ ਬਹੁਤ ਖੂਬਸੂਰਤ ਤਰੀਕੇ ਨਾਲ ਗੀਤ ਨੂੰ ਫ਼ਿਲਮਾਇਆ ਗਿਆ ।

https://www.instagram.com/p/B_U8NLSATVs/

ਇਸ ਗੀਤ ਦੇ ਵੀਡੀਓ ਨੂੰ ਬਨਾਉਣ ਦਾ ਸਿਹਰਾ ਜਾਂਦਾ ਹੈ ਅਰਵਿੰਦਰ ਖਹਿਰਾ ਨੂੰ । ਜਿਨ੍ਹਾਂ ਨੇ ਇਸ ਲਈ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ । ਜੱਸੀ ਗਿੱਲ ਦਾ ਇਹ ਗਾਣਾ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ ।ਪਰ ਇਸ ਦੇ ਪਿੱਛੇ ਸਭ ਨੇ ਕਿੰਨੀ ਮਿਹਨਤ ਕੀਤੀ ਹੈ ।

https://www.instagram.com/p/B_QVgQ4ADkr/

ਇਸ ਦੀ ਗਵਾਹੀ ਭਰਦਾ ਹੈ ਬਿਹਾਈਂਡ ਦਾ ਸੀਨਜ਼। ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਨੇ ।

Related Post