ਜੱਸੀ ਗਿੱਲ ਨੇ ਸਾਂਝੀ ਕੀਤੀ ਧੀ ਦੇ ਨਾਲ ਤਸਵੀਰ, ਪਿਤਾ ਧੀ ਮਸਤੀ ਕਰਦੇ ਹੋਏ ਆਏ ਨਜ਼ਰ

By  Shaminder June 3rd 2020 11:54 AM -- Updated: June 3rd 2020 06:56 PM

ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਧੀ ਦੇ ਨਾਲ ਇੱਕ ਬਹੁਤ ਹੀ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਦੋਵੇਂ ਪਿਤਾ ਧੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਦੀ ਧੀ ਆਪਣੀ ਨਿੱਕੀ ਜਿਹੀ ਸਾਈਕਲੀ ‘ਤੇ ਸਵਾਰ ਹੈ ।ਜਦੋਂਕਿ ਜੱਸੀ ਗਿੱਲ ਉਸ ਨੂੰ ਸਾਈਕਲੀ ਚਲਾਉਂਦਾ ਵੇਖ ਕੇ ਖੁਸ਼ ਹੋ ਰਹੇ ਨੇ । ਇਸ ਤਸਵੀਰ ਨੂੰ ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

ਜੱਸੀ ਗਿੱਲ ਅਕਸਰ ਆਪਣੀ ਧੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਮਿਸਟਰ ਮਿਸਿਜ਼ 420, ਦਿਲਦਾਰੀਆਂ, ਸਰਗੀ, ਹਾਈਐਂਡ ਯਾਰੀਆਂ ਹਨ । ਪਾਲੀਵੁੱਡ ਦੇ ਨਾਲ ਨਾਲ ਜੱਸੀ ਗਿੱਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਆਪਣਾ ਕਮਾਲ ਵਿਖਾ ਚੁੱਕੇ ਹਨ ।ਪਿੱਛੇ ਜਿਹੇ ਉਨ੍ਹਾਂ ਦੀ ਕੰਗਨਾ ਰਣੌਤ ਦੇ ਨਾਲ ਆਈ ‘ਪੰਗਾ’ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਸਰਾਹਿਆ ਗਿਆ ਸੀ ।

https://www.instagram.com/p/CA62WK8gUqM/

ਜੱਸੀ ਗਿੱਲ ਬਚਪਨ ਤੋਂ ਹੀ ਕਾਫੀ ਕਿਊਟ ਸਨ ਹੁਣ ਵੀ ਉਹ ਆਪਣੇ ਸਟਾਈਲ ਨੂੰ ਲੈ ਕੁ ਚਰਚਾ ‘ਚ ਰਹਿੰਦੇ ਹਨ।ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ।

https://www.instagram.com/p/CAZ-332Asqv/

ਕਾਲਜ ਸਮੇਂ ਉਹ ਆਪਣੇ ਦੋਸਤਾਂ ਨੂੰ ਵੇਖੋ ਵੇਖੀ ਕਦੇ ਕਦੇ ਲਿਖ ਵੀ ਲੈਂਦੇ ਸਨ ।ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘ਚ ਖੁਦ ਦਾ ਲਿਖਿਆ ਗਾਣਾ ਸੀ ਕੁੜੀ ਦੇ ਪੱਖ ਤੋਂ ਗਾਇਆ ਸੀ ‘ਇਹ ਜ਼ਿੰਦਗੀ ਹੈ ਤੇਰੀ,ਤੇਰੇ ਬਿਨਾਂ ਨਹੀਂ ਜਿਉਣਾ ਵੇ ਮੇਰੀ ਜੇ ਨਾ ਹੋਈ ਹੋਰ ਕਿਸੇ ਦੀ ਨੀ ਹੋਣਾ’।

https://www.instagram.com/p/CAIV4kRAzI8

ਆਪਣੇ ਪਿੰਡ ਨੂੰ ਲੈ ਕੇ ਜੱਸੀ ਗਿੱਲ ਕਾਫੀ ਸੰਜੀਦਾ ਰਹੇ ਹਨ ਅਤੇ ਉਨ੍ਹਾਂ ਦਾ ਵੀ ਦਿਲ ਕਰਦਾ ਸੀ ਕਿ ਹੋਰਨਾਂ ਪਿੰਡਾਂ ਵਾਂਗ ਉਨ੍ਹਾਂ ਦੇ ਪਿੰਡ ਜੰਡੋਲੀ ਦੀ ਵੀ ਚਰਚਾ ਹੋਵੇ ।ਜਿਸ ਕਾਰਨ ਉਨ੍ਹਾਂ ਨੇ ਆਪਣੇ ਵੱਲੋਂ ਲਿਖੇ ਇੱਕ ਗੀਤ ‘ਚ ਪਿੰਡ ਦਾ ਜ਼ਿਕਰ ਵੀ ਕੀਤਾ ਸੀ ।

 

Related Post