ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਗਾਇਕ ਜੱਸੀ ਗਿੱਲ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ, ਦਿਲ ਛੂਹ ਲੈਂਦੀ ਹੈ ਬੱਚੀ ਦੀ ਮਾਸੂਮੀਅਤ

By  Rupinder Kaler April 21st 2020 11:22 AM

ਜੱਸੀ ਗਿੱਲ ਉਹ ਅਦਾਕਾਰ ਤੇ ਗਾਇਕ ਹਨ ਜਿਹੜੇ ਆਪਣੇ ਗਾਣਿਆਂ ਤੇ ਅਦਾਕਾਰੀ ਕਰਕੇ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ । ਪਰ ਕੀ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਦਿਲ ਦੀ ਧੜਕਣ ਕੌਣ ਬਣਿਆ ਹੋਇਆ ਹੈ ਜੇ ਨਹੀਂ ਪਤਾ ਤਾਂ ਅਸੀਂ ਦੱਸਦੇ ਹਾਂ । ਜੱਸੀ ਦੇ ਦਿਲ ਦੀ ਧੜਕਣ ਉਹਨਾਂ ਦੀ ਬੇਟੀ ਰੋਜਸ ਕੌਰ ਹੈ ਜਿਸ ਦੀਆਂ ਸ਼ਰਾਰਤਾਂ ਤੇ ਤੋਤਲੀਆਂ ਗੱਲਾਂ ਉਹਨਾਂ ਦਾ ਮਨ ਮੋਹ ਲੈਂਦੀਆਂ ਹਨ ।

https://www.instagram.com/p/B_OSmTsADf3/?igshid=104cae29h6q8

ਇਸੇ ਕਰਕੇ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਉਸ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਜੱਸੀ ਨੇ ਆਪਣੀ ਧੀ ਦੇ ਜਨਮ ਦਿਨ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਹੜੀਆਂ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈਆਂ ਸਨ । ਇਸ ਸਭ ਦੇ ਚਲਦੇ ਜੱਸੀ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਰੋਜਸ ਕੌਰ ਇਕ ਪਰੀ ਵਾਂਗ ਦਿਖਾਈ ਦੇ ਰਹੀ ਹੈ ਤੇ ਜੱਸੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੇ ਹਨ ।

https://www.instagram.com/p/B9TOs3MAZZ_/?utm_source=ig_embed

ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੱਸੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ‘ਡੈਡੀ ਕੂਲ ਮੁੰਡੇ ਫੂਲ-2’ ਫ਼ਿਲਮ ਵਿੱਚ ਦਿਖਾਈ ਦੇਣ ਵਾਲੇ ਹਨ ।

https://www.instagram.com/p/B_CZHxogG64/

Related Post