ਜਦੋਂ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਨੇ ਗੋਰਿਆਂ ਨੂੰ ਦਿੱਤੀ ਨੈਣਾ ਦੇਵੀ ਜਾਣ ਦੀ ਸਲਾਹ ਤਾਂ ਹੋਇਆ ਕੁਝ ਅਜਿਹਾ,ਦੇਖੋ ਵੀਡੀਓ

By  Aaseen Khan October 18th 2019 12:23 PM -- Updated: October 18th 2019 01:08 PM

ਜਸਵੰਤ ਸਿੰਘ ਰਾਠੌਰ ਲੁਧਿਆਣਾ ਦਾ ਉਹ ਗੱਭਰੂ ਜਿਸ ਨੇ ਸਟੈਂਡਅੱਪ ਕਾਮੇਡੀਅਨ ਦੇ ਤੌਰ 'ਤੇ ਦੇਸ਼ ਭਰ 'ਚ ਵੱਖਰੀ ਪਹਿਚਾਣ ਬਣਾਈ ਹੈ। ਕਾਮੇਡੀ ਦੇ ਨਾਲ ਨਾਲ ਕਈ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਜਸਵੰਤ ਸਿੰਘ ਰਾਠੌਰ ਜਿੱਥੇ ਵੀ ਜਾਂਦੇ ਹਨ ਰੌਣਕਾਂ ਤਾਂ ਨਾਲ ਹੀ ਲੈ ਕੇ ਜਾਂਦੇ ਹਨ। ਉਹਨਾਂ ਹਾਲ 'ਚ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਜਸਵੰਤ ਆਪਣੇ ਕਿਸੇ ਸ਼ੂਟ ਦੇ ਸੈੱਟ 'ਤੇ ਮੌਜੂਦ ਨੇ ਅਤੇ ਅੰਗਰੇਜ਼ਾਂ ਨਾਲ ਵਾਰਤਾਲਾਪ ਕਰ ਰਹੇ ਹਨ।

 

View this post on Instagram

 

I had given advised them in Punjabi language ..but they did not believe in their own harm..??????? #shooting #fun #punjabi #humour #matanainadevi #bababalaknath #jaswantsinghrathore #hungariangirl #hungarianfood #hungarian #actors ????? video credit #saragurpal

A post shared by Jaswant Singh Rathor (@jaswant_singh_rathore_official) on Oct 17, 2019 at 1:09am PDT

ਜਦੋਂ ਹੀ ਅੰਗਰੇਜ਼ਾਂ ਨੂੰ ਜਸਵੰਤ ਪੰਜਾਬ 'ਚ ਸਲਾਹ ਦਿੰਦੇ ਹਨ। ਦਰਅਸਲ ਜਸਵੰਤ ਅੰਗਰਜ਼ਾਂ ਨੂੰ ਵਿਚ ਟੋਕ ਕੇ ਕਹਿੰਦੇ ਹਨ ਕਿ ਆਪਾਂ ਨੈਣਾ ਦੇਵੀ ਚੱਲਦੇ ਹਾਂ ਜਿੱਥੇ ਬਹੁਤਾ ਖਰਚਾ ਵੀ ਨਹੀਂ ਹੋਵੇਗਾ ਅਤੇ ਲੰਗਰ ਵੀ ਮੁਫ਼ਤ 'ਚ ਮਿਲਦੇ ਹਨ।

ਅੰਗਰੇਜ਼ਾਂ ਨੂੰ ਕੁਝ ਸਮਝ ਨਹੀਂ ਲੱਗਦੀ ਅਤੇ ਹੈਰਾਨੀ ਨਾਲ ਬੱਸ ਵੇਖਦੇ ਰਹਿ ਗਏ ਕਿ ਇਹ ਕੀ ਕਹਿ ਗਏ। ਜਸਵੰਤ ਰਾਠੌਰ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜੋ ਵੀ ਇਸ ਨੂੰ ਦੇਖ ਰਿਹਾ ਹਾਸਾ ਤਾਂ ਮੱਲੋਂ ਮੱਲੀ ਆ ਰਿਹਾ ਹੈ। ਜਸਵੰਤ ਸਿੰਘ ਰਾਠੌਰ ਜਿਹੜੇ ਕਈ ਟੀਵੀ ਚੈਨਲਜ਼ ਦੇ ਸ਼ੋਅਜ਼ ਦੀਆਂ ਸਟੇਜਾਂ 'ਤੇ ਰੌਣਕਾਂ ਲਗਾਉਂਦੇ ਨਜ਼ਰ ਆਉਂਦੇ ਰਹਿੰਦੇ ਹਨ।

ਹੋਰ ਵੇਖੋ : ਐਮੀ ਵਿਰਕ ਦੀ ਫ਼ਿਲਮ 'ਸੁਫ਼ਨਾ' ਦੀ ਸ਼ੂਟਿੰਗ ਹੋਈ ਸ਼ੁਰੂ, ਨਿਰਦੇਸ਼ਕ ਨੇ ਸਾਂਝੀ ਕੀਤੀ ਤਸਵੀਰ

 

View this post on Instagram

 

मैं मुसाफिर कल भी था..मैं मुसाफिर आज भी हूँ। कल मैं अपनों की तलाश में था..आज मैं अपनी तलाश में हूँ..#learner #treveller #actor #entertainer #budapest #hungary #shooting #jaswantsinghrathore #filmysingh #behumble #bethanksful #besimple #bepositive ??❤️???????‍♂️??

A post shared by Jaswant Singh Rathor (@jaswant_singh_rathore_official) on Oct 15, 2019 at 3:44am PDT

ਟੀਵੀ ਦੇ ਨਾਲ ਨਾਲ ਉਹਨਾਂ ਫ਼ਿਲਮਾਂ 'ਚ ਚੰਗਾ ਨਾਮ ਬਣਾਇਆ ਹੈ। ਜਸਵੰਤ ਵਿਆਹ 70 ਕਿੱਲੋਮੀਟਰ, ਆਸ਼ਕੀ ਨੌਟ ਅਲਾਊਡ, ਸਿੱਕਾ, ਮੁਖਤਿਆਰ ਚੱਡਾ, 15 ਲੱਖ ਕਦੋਂ ਆਊਗਾ ਅਤੇ ਜੱਟ ਜੁਗਾੜੀ ਹੁੰਦੇ ਆ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਛਾਪ ਛੱਡ ਚੁੱਕੇ ਹਨ।

Related Post