ਪੁਖਰਾਜ ਭੱਲਾ ਦੀ ਵੈਡਿੰਗ ਐਨੀਵਰਸਰੀ ‘ਤੇ ਕਿਸ ਤਰ੍ਹਾਂ ਦੋਸਤਾਂ ਨੇ ਕੀਤੀ ਮਸਤੀ, ਜਸਵਿੰਦਰ ਭੱਲਾ ਨੇ ਸਾਂਝਾ ਕੀਤਾ ਵੀਡੀਓ

By  Shaminder December 17th 2022 12:38 PM -- Updated: December 17th 2022 12:43 PM

ਪੁਖਰਾਜ ਭੱਲਾ (Pukhraj Bhalla)ਨੇ ਬੀਤੇ ਦਿਨੀਂ ਆਪਣੀ ਵੈਡਿੰਗ ਐਨੀਵਰਸਰੀ ਮਨਾਈ । ਇਸ ਮੌਕੇ ਉਨ੍ਹਾਂ ਨੇ ਆਪਣੇ ਦੋਸਤਾਂ ਦੇ ਨਾਲ ਖੂਬ ਮਸਤੀ ਕੀਤੀ । ਜਿਸ ਦਾ ਇੱਕ ਵੀਡੀਓ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਵਿੰਦਰ ਭੱਲਾ ਦਾ ਪੁੱਤਰ ਪੁਖਰਾਜ ਭੱਲਾ ਆਪਣੀ ਪਤਨੀ ਦੀਸ਼ੂ ਸਿੱਧੂ ਦੇ ਨਾਲ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ ।

pukhraj bhalla wished happy wedding anniversary to wife dishu image source: instagram

ਹੋਰ ਪੜ੍ਹੋ : ਅਵਾਰਡ ਸਮਾਰੋਹ ‘ਚ ਏਨੀ ਬੋਲਡ ਡਰੈੱਸ ਪਾ ਕੇ ਪਹੁੰਚੀ ਰਸ਼ਮੀ ਦੇਸਾਈ, ਹੱਥਾਂ ਨਾਲ ਖੁਦ ਨੂੰ ਛਿਪਾਉਂਦੀ ਦਿੱਤੀ ਦਿਖਾਈ, ਲੋਕਾਂ ਨੇ ਕੀਤਾ ਟ੍ਰੋਲ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ । ਪੁਖਰਾਜ ਭੱਲਾ ਦਾ ਵਿਆਹ ਬੀਤੇ ਸਾਲ ਨਵੰਬਰ ‘ਚ ਹੋਇਆ ਸੀ ਅਤੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

pukhraj bhalla ,, image From Gurlej Akhtar song

ਹੋਰ ਪੜ੍ਹੋ : ਆਪਣੇ ਅੰਨ੍ਹੇ ਮਾਪਿਆਂ ਦੀ ਦੇਖਭਾਲ ਕਰਦੀ ਨਜ਼ਰ ਆਈ ਛੋਟੀ ਬੱਚੀ, ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਲੋਕਾਂ ਨੇ ਕਿਹਾ ‘ਬੇਟੀ ਹੋ ਤੋ ਐਸੀ’

ਜਸਵਿੰਦਰ ਭੱਲਾ ਦਾ ਪੁੱਤਰ ਪੁਖਰਾਜ ਭੱਲਾ ਵੀ ਆਪਣੇ ਪਿਤਾ ਵਾਂਗ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ । ਉਸ ਨੇ ਆਪਣੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਵੀ ਕੱਢੇ ਹਨ ।

Pukhraj Bhalla- Image Source : Instagram

ਜਸਵਿੰਦਰ ਭੱਲਾ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ ।ਹਾਲ ਹੀ ‘ਚ ਉਨ੍ਹਾਂ ਨੇ ਇੱਕ ਫ਼ਿਲਮ ਦੀ ਸ਼ੂਟਿੰਗ ਵਿਦੇਸ਼ ‘ਚ ਪੂਰੀ ਕੀਤੀ ਹੈ, ਜਿਸ ‘ਚ ਉਨ੍ਹਾਂ ਦੇ ਨਾਲ ਗਿੱਪੀ ਗਰੇਵਾਲ ਵੀ ਨਜ਼ਰ ਆਉਣਗੇ।

 

View this post on Instagram

 

A post shared by Jaswinder Bhalla (@jaswinderbhalla)

Related Post