ਜਸਵਿੰਦਰ ਬਰਾੜ ਦੁਆਰਾ ਦਰਸ਼ਾਇਆ ਜਾ ਰਿਹਾ ਕਲਯੁਗ ਪਾ ਰਿਹਾ ਹੈ ਧੁੱਮਾਂ

By  Gourav Kochhar January 15th 2018 12:27 PM

ਜੈਜ਼, ਰੈਪ ਤੇ ਹਿਪ ਹਾਪ ਦੇ ਨਾਲ ਭਰੇ ਇਸ ਜ਼ਮਾਨੇ ਦੇ ਵਿਚ ਜਿੱਥੇ ਅੰਨ੍ਹੇ ਵਾਂਗ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਵੈਸਟਰਨ ਸਭਿਆਚਾਰ ਪਰੋਸਿਆ ਜਾ ਰਿਹਾ ਉੱਥੇ ਹੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਵੀ ਇਨ੍ਹਾਂ ਵਿਚ ਆ ਗਈ ਤੇ ਇਨ੍ਹਾਂ ਨੂੰ ਹੀ ਫ਼ੋੱਲੋ ਕਰ ਰਹੀ ਹੈ |

ਅੱਜ ਕਲ ਦੇ ਮਤਲਬੀ ਕਲਾਕਾਰ ਇਕ ਪਾਸੇ ਆਪਣੇ ਫਾਇਦੇ ਦੇ ਲਈ ਪੰਜਾਬੀ ਮਾਂ-ਬੋਲੀ ਦਾ ਨੁਕਸਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਨੇ | ਜਿੱਥੇ ਗੀਤਾਂ ਦੇ ਬੋਲ ਨਸ਼ਾ, ਅੱਗ ਅਤੇ ਕੁੜੀਆਂ ਦੇ ਆਲੇ-ਦੁਆਲੇ ਹੀ ਘੁੰਮ ਰਹੇ ਨੇ ਉੱਥੇ ਪੰਜਾਬੀ ਹੀ ਪੰਜਾਬੀ ਮਾਂ-ਬੋੱਲੀ ਨੂੰ ਭਾਲ ਹੈ ਇਕ ਇਹੋ ਜਿਹੇ ਕਲਾਕਾਰ ਦੀ ਜੋ ਆਮ ਲੋਕਾਂ ਨੂੰ ਆਪਣੇ ਗੀਤ ਰਾਹੀ ਇਹ ਦੱਸੇ ਕਿ ਸਮਾਜ ਦੇ ਵਿਚ ਅਸਲ ਦੇ ਵਿਚ ਹੋ ਕਿ ਰਿਹਾ ਹੈ |

ਤੇ ਹੁਣ ਪੰਜਾਬੀ ਮਾਂ ਬੋਲੀ ਦੀ ਭਾਲ ਮੁਕ ਗਈ ਹੈ ਕਿਉਂਕਿ ਸਮਾਜ ਨੂੰ ਉਨ੍ਹਾਂ ਦੀਆਂ ਖੁਦ ਦੀਆਂ ਗ਼ਲਤੀਆਂ ਨਾਲ ਮਿਲਵਾਉਣ ਦੀ ਜ਼ੁਮੇਵਾਰੀ ਚੁੱਕੀ ਹੈ ਲੋਕ ਗਾਇਕ ਜਸਵਿੰਦਰ ਬਰਾੜ ਨੇ | ਜਸਵਿੰਦਰ ਬਰਾੜ ਆਪਣੇ ਗੀਤ "ਕਲਯੁਗ” ਦੇ ਰਾਹੀ ਅੱਜ ਦੇ ਲੋਕ ਤੱਥਾਂ ਨੂੰ ਸਾਰਿਆਂ ਨਾਲ ਸਾਂਝਾਂ ਕਰਨਗੇ ਤੇ ਕੋਸ਼ਿਸ਼ ਕਰਨਗੇ ਕਿ ਲੋਕਾਂ ਨੂੰ ਇਹ ਇਹਸਾਸ ਹੋਵੇ ਕਿ ਅੱਜ ਦਾ ਸਮਾਂ ਕਿੰਨ੍ਹਾਂ ਬੱਦਲ ਗਿਆ ਹੈ ਤੇ ਕਿਧਰ ਨੂੰ ਜਾ ਰਹੇ ਨੇ ਅੱਜ ਦੇ ਲੋਕ | ਇਹ ਸਿਰਫ਼ ਗੀਤ ਨਹੀਂ ਇਕ ਸੀਖ ਹੈ ਸਾਡੇ ਸਮਾਜ ਦੇ ਲਈ ਜਿਸਨੂੰ ਬਦਲਣ ਦੀ ਲੋੜ ਹੈ | ਇਸਲਈ ਤੁਸੀਂ ਵੀ ਇਹ ਸੀਖ ਲੈ ਸਕਦੇ ਹੋ ਸਿਰਫ਼ ਤੇ ਸਿਰਫ਼ PTC Punjabi ਅਤੇ PTC Chakde ਤੇ |

https://youtu.be/lVE456ceg7A

Related Post