ਧਰਤੀ ਦੇ ਅੰਨਦਾਤਾ ਦੇ ਹਾਲਾਤਾਂ ਨੂੰ ਬਿਆਨ ਕਰਦਾ ਹੈ ਇੰਦਰਜੀਤ ਨਿੱਕੂ ਦਾ ਨਵਾਂ ਗੀਤ, ਵੀਡੀਓ ਸਭ ਨੂੰ ਕਰ ਰਿਹਾ ਭਾਵੁਕ

By  Shaminder June 10th 2020 01:40 PM

ਧਰਤੀ ਦਾ ਅੰਨਦਾਤਾ ਜੋ ਕਿ ਪੂਰੀ ਦੁਨੀਆ ਦੇ ਲਈ ਅੰਨ ਉਗਾਉਂਦਾ ਹੈ । ਪਰ ਇਹ ਅੰਨਦਾਤਾ ਖੁਦ ਕਿਸ ਤਰ੍ਹਾਂ ਦੇ ਹਾਲਾਤਾਂ ‘ਚ ਜਿਉਂਦਾ ਹੈ । ਇਸ ਨੂੰ ਪੇਸ਼ ਕਰਦਾ ਹੈ ਇੰਦਰਜੀਤ ਨਿੱਕੂ ਅਤੇ ਹੈਪੀ ਮਨੀਲਾ ਦਾ ਗੀਤ ‘ਜੱਟ ਜਿਹਾ ਸਾਧ’। ਇਸ ਗੀਤ ‘ਚ ਇੰਦਰਜੀਤ ਨਿੱਕੂ ਨੇ ਅਜੋਕੇ ਸਮੇਂ ‘ਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਹੈ । ਗੀਤ ‘ਚ ਇਹ ਵਿਖਾਉਣ ਦੀ ਵੀ ਬਹੁਤ ਖੂਬਸੂਰਤ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕਿਸਾਨ ਆਪਣੀ ਪੁੱਤਰਾਂ ਵਾਂਗ ਪਾਲੀ ਫ਼ਸਲ ਤੋਂ ਕਈ ਉਮੀਦਾਂ ਰੱਖਦਾ ਹੈ ਕਿ ਫ਼ਸਲ ਵੇਚ ਕੇ ਉਹ ਆਪਣਾ ਕਰਜ਼ ਉਤਾਰੇਗਾ ਆਪਣੇ ਘਰ ਵਾਲਿਆਂ ਦੀ ਹਰ ਰੀਝ ਪੂਰੀ ਕਰੇਗਾ ।

ਪਰ ਕਿਸਾਨ ਦੇ ਪੱਲੇ ਨਮੋਸ਼ੀ ਤੋਂ ਸਿਵਾਏ ਕੁਝ ਵੀ ਹੱਥ ਨਹੀਂ ਆਉਂਦਾ । ਕਿਉਂਕਿ ਕਦੇ  ਕੁਦਰਤ ਕਿਸਾਨ ਦੇ ਨਾਲ ਨਾ ਇਨਸਾਫ਼ੀ ਕਰਦੀ ਹੈ ਅਤੇ ਕਦੇ ਮੰਡੀਆਂ ‘ਚ ਕਿਸਾਨ ਨੂੰ ਆਪਣੀ ਫ਼ਸਲ ਵੇਚਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹੀ ਕੁਝ ਇਸ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

https://www.instagram.com/p/CBLL56ghmXu/

ਗੀਤ ਦੇ ਬੋਲ ਹੈਪੀ ਮਨੀਲਾ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਰੰਗਰੂਪ ਸੰਧੂ ਨੇ।ਫੀਮੇਲ ਮਾਡਲ ਦੇ ਤੌਰ ‘ਤੇ ਅੰਸ਼ਿਕਾ ਅਰੋੜਾ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ।

ਜਿੰਨੀ ਖੂਬਸੂਰਤੀ ਦੇ ਨਾਲ ਆਪਣੀ ਕਲਮ ਦੇ  ਨਾਲ ਇਸ ਗੀਤ ਨੂੰ ਹੈਪੀ ਮਨੀਲਾ ਨੇ ਪਿਰੋਇਆ ਹੈ, ਉਸ ਦੇ ਨਾਲ ਹੀ ਇੰਦਰਜੀਤ ਨਿੱਕੂ ਦੀ ਆਵਾਜ਼ ਅਤੇ ਅਦਾਕਾਰੀ ਨੇ ਗਾਗਰ ‘ਚ ਸਾਗਰ ਭਰਨ ਦਾ ਕੰਮ ਕੀਤਾ ਹੈ ।

Related Post