ਜੱਟ ਆਖ ਲੈ ਜਾਂ ਜ਼ਿਮੀਂਦਾਰ ਆਖ ਲੈ ਭਾਵੇਂ ਮੁੰਡਾ ਸ਼ੌਂਕੀ ਸਰਦਾਰ ਆਖ ਲੈ –ਗੁਰਨਾਮ ਭੁੱਲਰ

By  Shaminder November 5th 2018 07:23 AM

ਗੁਰਨਾਮ ਭੁੱਲਰ ਦਾ ਨਵਾਂ ਗੀਤ 'ਜੱਟ ਜ਼ਿਮੀਂਦਾਰ' ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਗੀਤ ਦਾ ਵੀਡਿਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਨੇ ਤਿਆਰ ਕੀਤਾ ਹੈ ।ਗੀਤ ਦੀ ਫੀਚਰਿੰਗ 'ਚ ਗਿੰਨੀ ਕਪੂਰ ਨਜ਼ਰ ਆ ਰਹੇ ਨੇ । ਗੁਰਨਾਮ ਭੁੱਲਰ ਨੇ ਆਪਣੇ ਇਸ ਨਵੇਂ ਗੀਤ 'ਚ ਜੱਟ ਜ਼ਿਮੀਂਦਾਰ ਦੀ ਗੱਲ ਕੀਤੀ ਹੈ ਜੋ ਕਿ ਬੇਹੱਦ ਸ਼ੁਕੀਨ ਕਿਸਮ ਦਾ ਜੱਟ ਜ਼ਿਮੀਂਦਾਰ ਹੈ ਕਿਉਂਕਿ ਇਹ ਜੱਟ ਦਿਲ ਦਾ ਮਾੜਾ ਨਹੀਂ ਅਤੇ ਰੂਹ ਦਾ ਪੂਰਾ ਰੰਗੀਨ ਹੈ ਅਤੇ ਇਹ ਜੱਟ ਦੇਸ਼ ਹੀ ਨਹੀਂ ਵਿਦੇਸ਼ਾਂ ਤੱਕ ਮਸ਼ਹੂਰ ਹੈ ।

ਹੋਰ ਵੇਖੋ : ਆਖਿਰ ਕਿਸ ਨਾਲ ਚੱਲਦਾ ਹੈ ਗੁਰਨਾਮ ਭੁੱਲਰ ਦਾ ਉਧਾਰ

https://www.youtube.com/watch?v=NIQ86pmGyvw&feature=youtu.be

ਕਿਉਂਕਿ ਇਹ ਜੱਟ ਜ਼ਿਮੀਂਦਾਰ ਮੁੱਢ ਤੋਂ ਹੀ ਰਈਸ ਰਹੇ ਨੇ ਜਿਸ ਕਾਰਨ ਉਹ ਅਣਖ ਦੀ ਖਾਤਿਰ ਕੁਝ ਵੀ ਕਰ ਗੁਜ਼ਰਨ ਲਈ ਤਿਆਰ ਰਹਿੰਦਾ ਹੈ । ਅਜਿਹੇ ਹੀ ਜੱਟ ਜ਼ਿਮੀਂਦਾਰ ਦੀ ਗੱਲ ਗੁਰਨਾਮ ਭੁੱਲਰ ਨੇ ਆਪਣੇ ਇਸ ਗੀਤ 'ਚ ਕੀਤੀ ਹੈ ।

gurnam bhullar new song jatt zimidaar gurnam bhullar new song jatt zimidaar

ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਗੀਤ ਨੂੰ ਲੈ ਕੇ ਗੁਰਨਾਮ ਭੁੱਲਰ ਵੀ ਖਾਸੇ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਸਰੋਤਿਆਂ ਨੂੰ ਉਨ੍ਹਾਂ ਦਾ ਇਹ ਗੀਤ ਵੀ ਬੇਹੱਦ ਪਸੰਦ ਆਏਗਾ ।ਗੀਤ ਦੇ ਬੋਲਾਂ ਅਤੇ ਕਨਸੈਪਟ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਗੀਤ ਦਾ ਵੀਡਿਓ ਬਣਾਇਆ ਗਿਆ ਹੈ ਜੋ ਕਿ ਬੇਹੱਦ ਖੂਬਸੂਰਤ ਹੈ ।

gurnam bhullar new song jatt zimidaar gurnam bhullar new song jatt zimidaar

 

Related Post