ਪੰਜਾਬ ਦੇ ਨੌਜਵਾਨਾਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਜਾਵਾ ਬਾਈਕਸ ਦਾ ਅਨੋਖਾ ਉਪਰਾਲਾ

By  Shaminder March 7th 2020 02:00 PM

ਜਾਵਾ ਬਾਈਕਸ ਵੱਲੋਂ ਪੰਜਾਬ ਦੇ ਸੱਭਿਆਚਾਰ ਨੂੰ ਜਾਨਣ ਲਈ 3  ਤੋਂ 8 ਮਾਰਚ ਤੱਕ ਇੱਕ ਯਾਤਰਾ ਕੀਤੀ ਜਾ ਰਹੀ ਹੈ । ਇਸ ਯਾਤਰਾ ਦੇ ਤਹਿਤ ਬਾਈਕਰਸ ਇੱਥੋਂ ਦੇ ਸੱਭਿਆਚਾਰ, ਰਹੁ ਰੀਤਾਂ ਅਤੇ ਤਿਉਹਾਰਾਂ ਨੂੰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ।ਇਸ ਦੇ ਨਾਲ ਹੀ ਆਪਣੇ ਸੱਭਿਆਚਾਰ ਤੋਂ ਦੂਰ ਹੋ ਰਹੇ ਪੰਜਾਬੀ ਨੌਜੁਆਨਾਂ ਨੂੰ ਸੱਭਿਆਚਾਰ ਨਾਲ ਜੋੜਨ ਦਾ ਵਧੀਆ ਉਪਰਾਲਾ ਕਰ ਰਹੇ ਹਨ। ਇਹ ਯਾਤਰਾ ਕੱਲ੍ਹ ਯਾਨੀ ਕਿ ਅੱਠ ਮਾਰਚ ਨੂੰ ਸਪੰਨ ਹੋਵੇਗੀ ।

https://www.facebook.com/ptcpunjabi/videos/659694608115647/

ਇਸ ਯਾਤਰਾ ਦੇ ਤਹਿਤ ਇਹ ਬਾਈਕਰਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਹੁਸੈਨੀਵਾਲਾ ਅਤੇ ਅਟਾਰੀ ਬਾਰਡਰ 'ਤੇ ਵੀ ਪਹੁੰਚੇ । ਇਸ ਦੌਰਾਨ ਅੰਮ੍ਰਿਤਸਰ ਦੇ ਵੱਖ-ਵੱਖ ਖਾਣਿਆਂ ਦਾ ਅਨੰਦ ਵੀ ਇਨ੍ਹਾਂ ਬਾਈਕਰਸ ਵੱਲੋਂ ਮਾਣਿਆ ਗਿਆ ।ਇਨ੍ਹਾਂ ਬਾਈਕਰਸ ਨੇ ਪੰਜਾਬ ਦੇ ਸੱਭਿਆਚਾਰ,ਧਰਮ, ਨੰਗਲ ਡੈਮ ਸਣੇ ਹਰੀਕੇ ਪੱਤਣ ਵਿਖੇ ਬ੍ਰਡਸ ਸੈਂਚੂਰੀ ਦਾ ਅਨੰਦ ਵੀ ਮਾਣਿਆ ।

https://www.facebook.com/ptcpunjabi/videos/659180581500383/

ਉਨ੍ਹਾਂ ਦੀ ਇਹ ਯਾਤਰਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਮ੍ਰਿਤਸਰ,ਬਠਿੰਡਾ,ਲੁਧਿਆਣਾ, ਪਟਿਆਲਾ ਤੋਂ ਹੁੰਦੀ ਹੋਈ ਅਨੰਦਪੁਰ ਸਾਹਿਬ ਪਹੁੰਚਣ ਤੋਂ ਬਾਅਦ ਚੰਡੀਗੜ੍ਹ 'ਚ ਜਾ ਕੇ ਸਮਾਪਤ ਹੋਵੇਗੀ । ਇਹ ਨੌਜਵਾਨ ਜਿੱਥੇ ਪੰਜਾਬ ਦੇ ਸੱਭਿਆਚਾਰ ਨੂੰ ਜਾਨਣ ਦੀ ਕੋਸ਼ਿਸ਼ ਕਰਨਗੇ,ਉੱਥੇ ਹੀ ਪੰਜਾਬ ਦੇ ਨੌਜਵਾਨਾਂ 'ਚ ਜਾਵਾ ਬਾਈਕਸ ਦੇ ਬ੍ਰਾਂਡ ਦੀਆਂ ਖੂਬੀਆਂ ਦੀ ਕਹਾਣੀ ਵੀ ਦੱਸਣਗੇ ।

Related Post