ਮਸ਼ਹੂਰ ਐਕਟਰ ਡੈਨੀ ਨੂੰ ਜਯਾ ਬੱਚਨ ਨੇ ਦਿੱਤਾ ਸੀ ਇਹ ਨਾਂ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

By  Rupinder Kaler April 9th 2019 10:54 AM

ਬਾਲੀਵੁੱਡ ਅਦਾਕਾਰਾ ਜਯਾ ਬੱਚਨ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ । ਭਾਵੇਂ ਉਹਨਾਂ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਵਿੱਚ ਕੰਮ ਕਰਨਾ ਘੱਟ ਕਰ ਦਿੱਤਾ ਸੀ, ਪਰ ਉਹਨਾਂ ਦੀ ਫ਼ਿਲਮ ਗੁੱਡੀ, ਮਿਲੀ, ਬਾਵਰਚੀ ਅਤੇ ਕੋਸ਼ਿਸ਼ ਵਰਗੀਆਂ ਫ਼ਿਲਮਾਂ ਵਿੱਚ ਉਹਨਾਂ ਵੱਲੋਂ ਦਿਖਾਈ ਗਈ ਅਦਾਕਾਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਜਯਾ ਬੱਚਨ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 9 ਅਪ੍ਰੈਲ 1948 ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਹੋਇਆ ਸੀ । ਜਯਾ ਦੇ ਜਨਮ ਦਿਨ ਤੇ ਤੁਹਾਨੂੰ ਦੱਸਦੇ ਹਾਂ ਉਹਨਾਂ ਦੀਆਂ ਕੁਝ ਖ਼ਾਸ ਗੱਲਾਂ ।

jaya jaya

ਜਯਾ ਬੱਚਨ ਨੇ ਸਦੀ ਦੇ ਮਹਾ ਨਾਇਕ ਅਮਿਤਾਬ ਬੱਚਨ ਨਾਲ ਵਿਆਹ ਕਰਵਾਇਆ ਹੈ । ਦੋਹਾਂ ਨੇ 1973 ਵਿੱਚ ਵਿਆਹ ਕਰਵਾਇਆ ਸੀ । ਜਯਾ ਬੱਚਨ ਨੇ ਅਮਿਤਾਬ ਨਾਲ ਪਹਿਲੀ ਫ਼ਿਲਮ 1972 ਵਿੱਚ ਬੰਸੀ ਬਿਰਜੂ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਜਯਾ ਬੱਚਨ ਨਾਲ ਕੀਤੀਆਂ । 15 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਜਯਾ ਬੱਚਨ ਦਾ ਫ਼ਿਲਮੀ ਕਰੀਅਰ ਸ਼ੁਰੂ ਹੋ ਗਿਆ ਸੀ ।

jaya jaya

ਉਹਨਾਂ ਨੇ ਸੱਤਿਆਜੀਤ ਰੇ ਦੀ 1963 ਦੀ ਬੰਗਾਲੀ ਫ਼ਿਲਮ ਮਹਾਨਗਰ ਵਿੱਚ ਸਪੋਟਿੰਗ ਐਕਟਰੈੱਸ ਦਾ ਕਿਰਦਾਰ ਨਿਭਾਇਆ ਸੀ । ਸਤਿਆ ਜੀਤ ਰੇ ਤੋਂ ਪ੍ਰਭਾਵਿਤ ਹੋ ਕੇ ਜਯਾ ਬੱਚਨ ਨੇ ਫ਼ਿਲਮ ਐਂਡ ਟੈਲੀਵਿਜ਼ਨ ਇੰਸੀਟਿਊਟ ਆਫ ਇੰਡੀਆ ਵਿੱਚ ਦਾਖਲਾ ਲੈ ਲਿਆ ਸੀ ਤੇ ਗੋਲਡ ਮੈਡਲ ਲੈ ਕੇ ਉੱਥੋਂ ਪਾਸ ਹੋ ਕੇ ਨਿਕਲੀ ਸੀ ।

jaya jaya

1988 ਵਿੱਚ ਅਮਿਤਾਬ ਬੱਚਨ ਦੀ ਆਈ ਫ਼ਿਲਮ ਸ਼ਹਿਨਸ਼ਾਹ ਨੂੰ ਜਯਾ ਬੱਚਨ ਨੇ ਹੀ ਲਿਖਿਆ ਸੀ । ਲੀਡ ਐਕਟਰੈੱਸ ਦੇ ਤੌਰ ਤੇ ਜਯਾ ਬੱਚਨ ਦੀ ਆਖਰੀ ਫ਼ਿਲਮ 1981 ਵਿੱਚ ਸਿਲਸਿਲਾ ਆਈ ਸੀ, ਤੇ ਲਗਭਗ 18 ਸਾਲ ਦੇ ਬ੍ਰੇਕ ਤੋਂ ਬਾਅਦ 1998 ਵਿੱਚ ਹਜ਼ਾਰ ਚੋਰਾਸੀ ਦੀ ਮਾਂ ਵਿੱਚ ਕੰਮ ਕੀਤਾ ਸੀ । 2004  ਵਿੱਚ ਜਯਾ ਬੱਚਨ ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੀ । 1992 ਵਿੱਚ ਜਯਾ ਬੱਚਨ ਨੂੰ ਪਦਮਸ਼੍ਰੀ ਨਾਲ ਸਮਨਾਨਿਤ ਕੀਤਾ ਗਿਆ । ਮਸ਼ਹੂਰ ਐਕਟਰ ਡੈਨੀ ਨੂੰ ਡੈਨੀ ਨਾਂ ਜਯਾ ਬੱਚਨ ਨੇ ਹੀ ਦਿੱਤਾ ਸੀ ਜਦੋਂ ਕਿ ਡੈਨੀ ਦਾ ਅਸਲੀ ਨਾਂਅ ਕੁਝ ਹੋਰ ਸੀ ।

Related Post