ਫੈਨ ਵੱਲੋਂ ਤਸਵੀਰ ਖਿੱਚਣ 'ਤੇ ਅੱਗ ਬਬੂਲਾ ਹੋਈ ਜਯਾ ਬੱਚਨ, ਗੁੱਸੇ ਵਿੱਚ ਕਹੀ ਇਹ ਗੱਲ, ਦੇਖੋ ਵੀਡਿਓ 

By  Rupinder Kaler March 19th 2019 11:05 AM

ਬਾਲੀਵੁੱਡ ਅਦਾਕਾਰਾ ਜਯਾ ਬੱਚਨ ਅਕਸਰ ਮੀਡੀਆ ਤੇ ਭੜਕ ਜਾਂਦੀ ਹੈ । ਇਸ ਗੱਲ ਤੋਂ ਕੋਈ ਵੀ ਅਨਜਾਣ ਨਹੀਂ ਕਿ ਜਯਾ ਬੱਚਨ ਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲਗਦਾ ਕਿ ਕੋਈ ਉਹਨਾਂ ਦੀ ਤਸਵੀਰ ਖਿੱਚੇ । ਕਈ ਮੌਕਿਆਂ ਤੇ ਦੇਖਿਆ ਗਿਆ ਹੈ ਕਿ ਉਹ ਤਸਵੀਰ ਖਿੱਚਣ ਵਾਲੇ ਪੱਤਰਕਾਰਾਂ ਤੇ ਭੜਕ ਜਾਂਦੀ ਹੈ । ਇਸ ਤਰ੍ਹਾਂ ਦੀ ਇੱਕ ਹੋਰ ਘਟਨਾ ਦੇਖਣ ਨੂੰ ਮਿਲੀ ਹੈ ।

jaya-bachchan jaya-bachchan

ਦਰਅਸਲ ਇਹ ਘਟਨਾ ਸੋਮਵਾਰ ਦੀ ਹੈ ਜਦੋਂ ਜਯਾ ਬੱਚਕ ਕਰਨ ਜੌਹਰ ਦੀ ਮਾਂ ਦਾ ਜਨਮ ਦਿਨ ਮਨਾ ਕੇ ਇੱਕ ਰੈਸਟੋਰੈਂੇਟ ਤੋਂ ਬਾਹਰ ਆ ਰਹੀ ਸੀ ਕਿ ਕਿਸੇ ਫੈਨ ਨੇ ਉਹਨਾਂ ਦੀ ਤਸਵੀਰ ਖਿੱਚ ਲਈ, ਜਯਾ ਇਸ ਗੱਲ ਨੂੰ ਲੈ ਕੇ ਬੇਹਦ ਨਰਾਜ਼ ਹੋ ਗਈ । ਜਯਾ ਨੂੰ ਨਰਾਜ਼ ਹੁੰਦੇ ਦੇਖ ਉਹ ਸਖਸ਼ ਜਾ ਰਿਹਾ ਸੀ ਤਾਂ ਜਯਾ ਨੇ ਉਸ ਨੂੰ ਬੁਲਾ ਕੇ ਕਿਹਾ ਕਿ ਤੂੰ ਮੇਰੀ ਤਸਵੀਰ ਖਿਚਣ ਦੀ ਇਜ਼ਾਜਤ ਲਈ ਹੈ, ਤਮੀਜ਼ ਸਿਖੋ।

https://www.instagram.com/p/BvJcJppjMC3/?utm_source=ig_embed

ਜਯਾ ਬੱਚਨ ਦੇ ਇਸ ਤਰ੍ਹਾਂ ਦੇ ਵਰਤਾਅ ਨੂੰ ਲੈ ਕੇ ਜਦੋਂ ਕਰਨ ਜੌਹਰ ਨੇ ਆਪਣੇ ਸ਼ੋਅ ਦੌਰਾਨ ਅਭਿਸ਼ੇਕ ਬੱਚਨ ਨੂੰ ਇਸ ਬਾਰੇ ਪੁੱਛਿਆ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਜਯਾ ਬੱਚਨ ਅਕਸਰ ਭੀੜ ਨੂੰ ਦੇਖ ਕੇ ਘਬਰਾ ਜਾਂਦੀ ਹੈ, ਜਿਸ ਕਰਕੇ ਉਹ ਇਸ ਤਰ੍ਹਾਂ ਦਾ ਵਰਤਾਅ ਕਰਦੀ ਹੈ ।

Related Post