ਜਯਾ ਬੱਚਨ ਦੀਆਂ ਇਹ ਗੱਲਾਂ ਸੁਣਕੇ ਐਸ਼ਵਰਿਆ ਰਾਏ ਬੱਚਨ ਸਭ ਦੇ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗੀ, ਵੀਡੀਓ ਵਾਇਰਲ

By  Rupinder Kaler April 29th 2020 12:34 PM

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੇ ਪਰਿਵਾਰ ਨਾਲ ਕਵਾਲਟੀ ਟਾਈਮ ਬਿਤਾ ਰਹੀ ਹੈ । ਹਾਲ ਹੀ ਵਿੱਚ ਐਸ਼ਵਰਿਆ ਰਾਏ ਬੱਚਨ ਨੇ ਵਿਆਹ ਦੀ ਵਰੇਗੰਢ ਮਨਾਈ ਹੈ । ਐਸ਼ਵਰਿਆ ਸੋਸ਼ਲ ਮੀਡੀਆ ਤੇ ਘੱਟ ਹੀ ਐਕਟਿਵ ਰਹਿੰਦੀ ਹੈ । ਉਹ ਆਪਣੇ ਆਪ ਨੂੰ ਨੂੰ ਬੱਚਨ ਪਰਿਵਾਰ ਦਾ ਹਿੱਸਾ ਮੰਨ ਕੇ ਮਾਣ ਮਹਿਸੂਸ ਕਰਦੀ ਹੈ । ਉਸ ਦਾ ਆਪਣੀ ਸੱਸ ਜਯਾ ਬੱਚਨ ਦੇ ਨਾਲ ਚੰਗਾ ਰਿਸ਼ਤਾ ਹੈ । ਦੋਹਾਂ ਵਿੱਚ ਚੰਗੀ ਟਿਊਨਿੰਗ ਦੇਖਣ ਨੂੰ ਮਿਲਦੀ ਹੈ ।

https://www.instagram.com/p/B8juuUTJxgY/

ਇਸ ਸਭ ਦੇ ਚਲਦੇ ਦੋਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜਯਾ ਬੱਚਨ ਐਸ਼ਵਰਿਆ ਦਾ ਬੱਚਨ ਪਰਿਵਾਰ ਵਿੱਚ ਸਵਾਗਤ ਕਰਦੀ ਹੈ ਤੇ ਇਸ ਦੌਰਾਨ ਐਸ਼ਵਰਿਆ ਕਾਫੀ ਇਮੋਸ਼ਨਲ ਹੋ ਜਾਂਦੀ ਹੈ । ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਅਭਿਸ਼ੇਕ ਬੱਚਨ ਨਾਲ ਉਸ ਦਾ ਵਿਆਹ ਨਹੀਂ ਸੀ ਹੋਇਆ ।

https://www.instagram.com/p/B8KJhv0JXaL/

ਇਹ ਵੀਡੀਓ ਕਿਸੇ ਅਵਾਰਡ ਸ਼ੋਅ ਦਾ ਹੈ ਜਦੋਂ ਪੂਰਾ ਬੱਚਨ ਪਰਿਵਾਰ ਇੱਕ ਥਾਂ ਤੇ ਇੱਕਠਾ ਹੋਇਆ ਸੀ, ਤੇ ਜਯਾ ਬੱਚਨ ਸਭ ਨੂੰ ਸੰਬੋਧਨ ਕਰਦੇ ਹੋਏ ਕਹਿੰਦੀ ਹੈ ਕਿ ਐਸ਼ਵਰਿਆ ਬੱਚਨ ਪਰਿਵਾਰ ਦਾ ਹਿੱਸਾ ਬਣਨ ਜਾ ਰਹੀ ਹੈ ।

https://www.instagram.com/p/B4U92PEpmuy/

ਜਯਾ ਕਹਿੰਦੀ ਹੈ ‘ਅੱਜ ਮੈਂ ਖੂਬਸੂਰਤ ਕੁੜੀ ਦੀ ਸੱਸ ਬਣਨ ਜਾ ਰਹੀ ਹਾਂ, ਉਹ ਕੁੜੀ ਜਿਸ ਦੀ ਖੂਬਸੂਰਤੀ ਦੇ ਚਰਚੇ ਪੂਰੇ ਵਿਸ਼ਵ ਵਿੱਚ ਹਨ, ਪੂਰਾ ਮਾਣ-ਸਨਮਾਨ ਹੈ ਅਤੇ ਜਿਸ ਦੀ ਬਹੁਤ ਖੂਬਸੂਰਤ ਮੁਸਕਾਨ ਹੈ ।ਤੁਹਾਡਾ ਪਰਿਵਾਰ ਵਿੱਚ ਸਵਾਗਤ ਹੈ’ । ਜਯਾ ਦੀ ਇਸ ਗੱਲ ਨੂੰ ਸੁਣਕੇ ਐਸ਼ਵਰਿਆ ਦੀਆਂ ਅੱਖਾਂ ਭਰ ਆਉਂਦੀਆਂ ਹਨ ।

https://www.instagram.com/p/BzXuPM1nAgM/?utm_source=ig_embed

Related Post