ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਬਿਆਨ ਕਰਦਾ ਹੈ ਜੌਰਡਨ ਸੰਧੂ ਦਾ ਗਾਇਆ ਗੀਤ 'ਜਜ਼ਬੇ'

By  Shaminder December 26th 2019 10:52 AM -- Updated: December 26th 2019 10:54 AM

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਈ ਧਾਰਮਿਕ ਗੀਤ ਕੱਢੇ ਜਾ ਰਹੇ ਨੇ । ਇਸੇ ਲੜੀ ਤਹਿਤ ਗਾਇਕ ਜੌਰਡਨ ਸੰਧੂ ਵੀ ਆਪਣਾ ਧਾਰਮਿਕ ਗੀਤ ਲੈ ਕੇ ਆ ਰਹੇ ਹਨ ਜਜ਼ਬੇ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜੱਸੀ ਐਕਸ ਨੇ ਅਤੇ ਬੋਲ ਲਿਖੇ ਨੇ ਹਰਮਨ ਸੰਧੂ ਅਜਨਾਲਾ ਨੇ । ਜਦਕਿ ਵੀਡੀਓ ਬਣਾਇਆ ਹੈ ਮਨਵੀਰ ਚੀਮਾ ਨੇ । ਇਸ ਧਾਰਮਿਕ ਗੀਤ 'ਚ ਜੌਰਡਨ ਸੰਧੂ ਛੋਟੇ ਸਾਹਿਬਜ਼ਾਦਿਆਂ ਦੇ ਹੌਂਸਲੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਛੋਟੀਆਂ ਜਿੰਦਾਂ  ਸੂਬੇਦਾਰ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਡਰਾਵੇ ਦੇਣ 'ਤੇ ਵੀ ਡਰੇ ਨਹੀਂ ਸਗੋਂ ਆਪਣੇ ਧਰਮ 'ਤੇ ਕਾਇਮ ਰਹੇ ਅਤੇ ਨੀਹਾਂ 'ਚ ਚਿਣੇ ਜਾਣ 'ਤੇ ਵੀ ਹੱਸਦੇ ਹੱਸਦੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ।

ਇਸ ਦੇ ਨਾਲ ਦਸਮ ਪਾਤਸ਼ਾਹ ਦੇ ਆਪਣੇ ਪਰਿਵਾਰ ਵੱਲੋਂ ਦਿੱਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਨੂੰ ਵੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਆਪਣਾ ਪਰਿਵਾਰ ਉਨ੍ਹਾਂ ਨੇ ਦੇਸ਼ ਅਤੇ ਕੌਮ ਦੀ ਰੱਖਿਆ ਲਈ ਵਾਰ ਦਿੱਤਾ ਸੀ ।

https://www.instagram.com/p/B6gEGMNBtOw/

ਜੌਰਡਨ ਸੰਧੂ ਨੇ ਇਸ ਧਾਰਮਿਕ ਗੀਤ ਨੂੰ ਆਪਣੇ ਯੂਟਿਊਬ ਚੈਨਲ 'ਤੇ ਜਾਰੀ ਕੀਤਾ ਹੈ ।ਜੌਰਡਨ ਸੰਧੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕਈ ਹਿੱਟ ਗੀਤ ਦੇਣ ਵਾਲਾ ਇਹ ਗਾਇਕ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਿਹਾ ਹੈ ।ਹਾਲ 'ਚ ਹੀ ਆਈ ਉਨ੍ਹਾਂ ਦੀ ਗਿੱਦੜ ਸਿੰਗੀ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

Related Post