ਜੈਜ਼ੀ ਬੀ ਨੇ ਮੁੜ ਤੋਂ ਬਣਾਈ ਕੌਰ ਬੀ ਨਾਲ ਜੋੜੀ ,ਕੀ ਮੁੜ ਤੋਂ ਕਮਾਲ ਕਰ ਸਕੇਗੀ ਇਹ ਜੋੜੀ

By  Shaminder November 23rd 2018 08:14 AM

ਕੌਰ ਬੀ ਅਤੇ ਜੈਜ਼ੀ ਬੀ ਇੱਕ ਵਾਰ ਮੁੜ ਤੋਂ ਧੁੰਮਾ ਪਾਉਣ ਲਈ ਆ ਰਹੇ ਨੇ । 'ਮਿੱਤਰਾਂ ਦੇ ਬੂਟ' ਦੀ ਅਪਾਰ ਕਾਮਯਾਬੀ ਤੋਂ ਬਾਅਦ ਉਹ ਜਲਦ ਹੀ ਆਪਣੇ ਨਵੇਂ ਗੀਤ 'ਜੱਟ ਦਾ ਫਲੈਗ' ਦਾ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਇਹ ਗੀਤ ਤੀਹ ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੇ । ਜਿਸ ਦੀ ਫ੍ਰਸਟ ਲੁਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਨੇ ਸਾਂਝੀ ਕੀਤੀ ਹੈ ।

ਹੋਰ ਵੇਖੋ : ਕਿਉਂ ਕੌਰ ਬੀ ਦੀਆਂ ਅੱਖਾਂ ‘ਤੇ ਲੱਗਿਆ ਪਾਊਡਰ ਬਣਿਆ ਲੋਡਿਡ ਦੋ ਨਾਲੀਆਂ

ਗੀਤ ਦੇ ਬੋਲ ਅੰਮ੍ਰਿਤ ਬੋਵਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਟਰੂਸਕੂਲ ਨੇ । ਜੈਜ਼ੀ ਬੀ ਅਤੇ ਕੌਰ ਬੀ ਇਸ ਗੀਤ 'ਚ ਇਸ ਵਾਰ ਸਰੋਤਿਆਂ ਲਈ ਇਸ ਗੀਤ 'ਚ ਕੀ ਖਾਸ ਲੈ ਕੇ ਆ ਰਹੇ ਨੇ  । ਇਸ ਦਾ ਖੁਲਾਸਾ ਤਾਂ ਨਹੀਂ ਹੋ ਸਕਿਆ ਪਰ ਜਿਸ ਤਰ੍ਹਾਂ ਕਿ ਟਾਈਟਲ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਵਾਰ ਮੁੜ ਤੋਂ 'ਜੱਟ' ਦੀ ਗੱਲ ਕੀਤੀ ਗਈ ਹੈ ।

ਹੋਰ ਵੇਖੋ : ਜੈਜ਼ੀ ਬੀ ਦਾ ‘ਮਿਸ ਕਰਦਾ’ ਗੀਤ ਨੇ ਪਾਰ ਕੀਤੇ ਦੋ ਮਿਲੀਅਨ ਵਿਊਜ਼,ਖੁਸ਼ੀ ‘ਚ ਖੀਵੇ ਹੋਏ ਜੈਜ਼ੀ ਬੀ

'ਜੱਟ ਦਾ ਫਲੈਗ' ਟਾਈਟਲ ਹੇਠ ਆ ਰਹੇ ਇਸ ਗੀਤ ਨੂੰ ਸਰੋਤਿਆਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ ਇਹ ਤਾਂ ਤੀਹ ਨਵੰਬਰ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ।ਪਰ ਕੌਰ ਬੀ ਅਤੇ ਜੈਜ਼ੀ ਬੀ ਨੂੰ ਉਮੀਦ ਹੈ ਕਿ 'ਮਿੱਤਰਾਂ ਦੇ ਬੂਟ' ਵਾਂਗ ਹੀ ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ । ਹੁਣ ਵੇਖਣਾ ਇਹ ਹੋਵੇਗਾ ਕਿ ਇਹ ਗੀਤ ਸਰੋਤਿਆਂ ਨੂੰ ਕਿੰਨਾ ਕੁ ਭਾਉਂਦਾ ਹੈ ।

 jazzy b kaur b
jazzy b kaur b

Related Post