ਵੇਖੋ ਜੈਜ਼ੀ ਬੀ ਦੇ ਨਵੇਂ ਗੀਤ ਦੀ ਪਹਿਲੀ ਝੱਲਕ

By  Gourav Kochhar January 11th 2018 08:42 AM

ਆਪਣੇ ਵੱਖਰੇ ਅੰਦਾਜ਼ ਅਤੇ ਸਟਾਈਲ ਤੋਂ ਪਹਿਚਾਣੇ ਜਾਂਦੇ ਮਸ਼ਹੂਰ ਗਾਇਕ ਜੈਜ਼ੀ ਬੀ ਅੱਜ ਕਲ ਆਪਣੇ ਆਉਣ ਵਾਲੇ ਗੀਤ ਦੀ ਤਿਆਰੀ ਵਿਚ ਜੁੱਟੇ ਹੋਏ ਹਨ | ਜੀ ਹਾਂ ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਖੁਲਾਸਾ ਹੋ ਗਿਆ ਹੈ | ਅਜੇ ਪਿਛਲੇ ਮਹੀਨੇ ਜਾਰੀ ਹੋਏ ਉਨ੍ਹਾਂ ਦੇ ਗੀਤ "ਬੰਬ ਗਾਣਾ Bamb Gaana" ਦਾ ਖੁਮਾਰ ਉਨ੍ਹਾਂ ਦੇ ਫੈਨਸ ਦੇ ਸਰ ਤੋਂ ਨਹੀਂ ਸੀ ਉਤਰਿਆ ਕਿ ਜੈਜ਼ੀ ਬੀ ਨੇ ਆਪਣੇ ਅਗਲੇ ਗੀਤ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ |

ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਨਾਮ ਹੈ "ਵਨ ਮਿਲੀਅਨ One Million" | ਇਸ ਗੀਤ ਵਿਚ ਜੈਜ਼ੀ ਬੀ ਦਾ ਸਾਥ ਦੇਣਗੇ ਡੀ.ਜੇ ਫਲੌ ਅਤੇ ਇਸ ਗੀਤ ਦੇ ਬੋਲ ਲਿਖੇ ਹਨ ਸਿੰਗਾ ਨੇ | ਇਸ ਗੀਤ ਨੂੰ ਰਿਲੀਜ਼ ਕਰਨ ਦੀ ਮਿੱਤੀ ਅਜੇ ਸਾਹਮਣੇ ਨਹੀਂ ਆਈ ਹੈ | ਪਰ ਗੀਤ ਦੇ ਰਿਲੀਜ਼ ਹੋਏ ਇਕ ਪੋਸਟਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੈਜ਼ੀ ਬੀ Jazzy B ਦਾ ਇਹ ਆਉਣ ਵਾਲਾ ਗੀਤ ਵੀ ਪੂਰਾ ਬੰਬ ਹੋਵੇਗਾ | ਚਲੋ ਫਿਰ ਕਰਦੇ ਹਾਂ ਇੰਤਜ਼ਾਰ ਗੀਤ ਵਨ ਮਿਲੀਅਨ ਦੇ ਰਿਲੀਜ਼ ਹੋਣ ਦਾ |

Related Post