ਜੈਜ਼ੀ ਬੀ ਦਾ 'ਮਿਸ ਕਰਦਾ' ਗੀਤ  ਨੇ ਪਾਰ ਕੀਤੇ ਦੋ ਮਿਲੀਅਨ ਵਿਊਜ਼,ਖੁਸ਼ੀ 'ਚ ਖੀਵੇ ਹੋਏ ਜੈਜ਼ੀ ਬੀ

By  Shaminder October 13th 2018 05:24 AM -- Updated: October 13th 2018 07:13 AM

ਜੈਜ਼ੀ ਬੀ ਦੇ ਗੀਤ ਮਿਸ ਕਰਦਾ ਨੇ ਦੋ ਮਿਲੀਅਨ ਪਾਰ ਕਰ ਲਏ ਨੇ । ਇਸ ਗੀਤ ਦਾ ਜਾਦੂ ਲੋਕਾਂ ਦੇ ਸਿਰਾਂ 'ਤੇ ਚੜ੍ਹ ਕੇ ਬੋਲ ਰਿਹਾ ਹੈ ।ਜੈਜ਼ੀ ਬੀ ਦਾ ਗੀਤ ਮਿਸ ਕਰਦਾ ਰਿਲੀਜ਼ ਹੋਇਆਂ ਮਹਿਜ਼ ਦੋ ਦਿਨ ਹੀ ਹੋਏ ਨੇ ਅਤੇ ਉਨ੍ਹਾਂ ਦੇ ਇਸ ਗੀਤ ਨੂੰ ਵੇਖਣ ਵਾਲਿਆਂ ਦਾ ਆਂਕੜਾ ਦੋ ਬਿਲੀਅਨ ਤੱਕ ਪਹੁੰਚ ਚੁੱਕਿਆ ਹੈ ।ਇਸ ਗੀਤ ਦਾ ਵੀਡਿਓ ਸਾਂਝਾ ਕਰਦੇ ਹੋਏ ਜੈਜ਼ੀ ਬੀ ਨੇ ਸਰੋਤਿਆਂ ਦਾ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇਣ ਲਈ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।

ਹੋਰ ਵੇਖੋ : ਜੈਜ਼ੀ ਬੀ ਨੂੰ ਮਿਲਿਆ ਸਨਮਾਨ ,ਜੈਜ਼ੀ ਬੀ ਨੇ ਸਾਂਝਾ ਕੀਤਾ ਵੀਡਿਓ

https://www.instagram.com/p/Bo06TbqllGx/?hl=en&taken-by=jazzyb

ਇਸ ਗੀਤ ਦੇ ਬੋਲ ਲਿਖੇ ਨੇ ਕੁਵਰ ਵਿਰਕ ਨੇ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਹੀ ਦਿੱਤਾ ਸੀ। ਇਸ ਗੀਤ ਦਾ ਵੀਡਿਓ ਕੁਰਨ ਢਿੱਲੋਂ ਨੇ ਬਣਾਇਆ ਹੈ । ਇਸ ਗੀਤ ਦਾ ਐਕਸਕਲੁਸਿਵ ਵੀਡਿਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਵਿਖਾਇਆ ਗਿਆ । ਜੈਜ਼ੀ ਬੀ ਨੇ ਆਪਣੇ ਇਸ ਗੀਤ ਦਾ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਦਿੱਤੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ ।

ਇਹ ਇੱਕ ਰੋਮਾਂਟਿਕ ਗੀਤ ਹੀ ਹੈ ਜਿਸ 'ਚ ਜੈਜ਼ੀ ਬੀ ਨੇ ਆਪਣੇ ਹੀ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ।ਜੈਜ਼ੀ ਬੀ ਦੇ ਫੈਨਸ ਵੀ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਲੈ ਕੇ ਪੱਬਾਂ ਭਾਰ ਨੇ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਨੂੰ ਜੈਜ਼ੀ ਬੀ ਨੇ ਆਪਣੇ ਹੀ ਅੰਦਾਜ਼ 'ਚ ਗਾ ਕੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੀ ਮਹਿਬੂਬ ਨੂੰ ਕਿੰਨਾ ਮਿਸ ਕਰਦੇ ਹਨ। ਇਸ ਗੀਤ ਨੇ ਯੂਟਿਊਬ 'ਤੇ ਧੁੰਮਾਂ ਪਾਈਆਂ ਹੋਈਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਦਾ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ ।

Related Post