ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੀਤ ਲੈ ਕੇ ਆ ਰਹੇ ਨੇ ਜੈਜ਼ੀ ਬੀ

By  Aaseen Khan October 30th 2019 11:22 AM

ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਇਸ ਸਾਲ ਦੁਨੀਆ ਭਰ 'ਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨੂੰ ਹੋਰ ਵੀ ਯਾਦਗਾਰ ਅਤੇ ਖ਼ਾਸ ਬਨਾਉਣ ਲਈ ਬਹੁਤ ਸਾਰੇ ਗਾਇਕਾਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ ਜਿਸ 'ਚ ਹੁਣ ਗਾਇਕ ਜੈਜ਼ੀ ਬੀ ਦਾ ਨਾਮ ਵੀ ਜੁੜ ਚੁੱਕਿਆ ਹੈ। ਜੈਜ਼ੀ ਬੀ 'ਧੰਨ ਧੰਨ ਬਾਬਾ ਨਾਨਕ' ਗਾਣਾ 5 ਨਵੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹਨ।

 

View this post on Instagram

 

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ?

A post shared by Jazzy B (@jazzyb) on Mar 4, 2019 at 6:38pm PST

ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਜੈਜ਼ੀ ਬੀ ਨੇ ਲਿਖਿਆ,''ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਗੀਤ * ਧੰਨ ਧੰਨ ਬਾਬਾ ਨਾਨਕ * 5 ਨਵੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ , ਪਿਆਰ ਦੇਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ''।

ਹੋਰ ਵੇਖੋ : ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਬੂ ਮਾਨ ਨੇ ਗੀਤ 'ਲਾਂਘਾ' ਕੀਤਾ ਰਿਲੀਜ਼

 

View this post on Instagram

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਗੀਤ * ਧੰਨ ਧੰਨ ਬਾਬਾ ਨਾਨਕ * 5 ਨਵੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ , ਪਿਆਰ ਦੇਣਾ ਜੀ ?? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ?? #DhanDhanBabaNanak @jassrecord @jasvirpal_jassrecords

A post shared by Jazzy B (@jazzyb) on Oct 29, 2019 at 10:01pm PDT

ਗਾਣੇ ਦੇ ਬੋਲ ਸੱਤੀ ਖੋਖੇਵਾਲੀਆ ਦੇ ਹਨ ਅਤੇ ਸੰਗੀਤ ਜੱਸੀ ਬਰੋਜ਼ ਨੇ ਤਿਆਰ ਕੀਤਾ ਹੈ। ਟਰੂ ਰੂਟਜ਼ ਪ੍ਰੋਡਕਸ਼ਨ ਵੱਲੋਂ ਵੀਡੀਓ ਬਣਾਇਆ ਗਿਆ ਹੈ ਤੇ ਜੱਸ ਰਿਕਾਰਡਸ ਦੇ ਲੇਬਲ ਨਾਲ ਇਹ ਗੀਤ ਰਿਲੀਜ਼ ਹੋਵੇਗਾ। ਜੈਜ਼ੀ ਬੀ ਤੋਂ ਇਲਾਵਾ ਗਾਇਕ, ਆਰ ਨੇਤ, ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, ਸੁਖਸ਼ਿੰਦਰ ਸ਼ਿੰਦਾ, ਬੱਬੂ ਮਾਨ ਵਰਗੇ ਹੋਰ ਕਈ ਗਾਇਕ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਗੀਤ ਸਮਰਪਿਤ ਕਰ ਚੁੱਕੇ ਹਨ। ਆਉਣ ਵਾਲੇ ਸਮੇਂ 'ਚ ਇਸ ਲਿਸਟ 'ਚ ਹੋਰ ਵੀ ਕਈ ਨਾਮ ਜੁੜਨ ਵਾਲੇ ਹਨ।

Related Post