ਜੈਜ਼ੀ ਬੀ ਨੇ ਦੱਸਿਆ ਕਿਵੇਂ ਜ਼ਿੰਦਗੀ ‘ਚ ਨੈਗਟਿਵਿਟੀ ਨੂੰ ਹਰਾਇਆ ਜਾਵੇ, ਇਹ ਤਰੀਕਾ ਅਪਣਾ ਕੇ ਤੁਸੀਂ ਵੀ ਜ਼ਿੰਦਗੀ ਬਣਾ ਸਕਦੇ ਹੋ ਬਿਹਤਰ

By  Shaminder August 27th 2020 10:13 AM

ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਜੌਗਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ । ਕਸਰਤ ਕਰਨ ਦੇ ਦੌਰਾਨ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਕੱਲ੍ਹ ਨੈਗੇਟਿਵਿਟੀ ਹਰ ਕਿਸੇ ‘ਤੇ ਹਾਵੀ ਹੋ ਰਹੀ ਹੈ । ਜਿਸ ਕਰਕੇ ਸਭ ਨੂੰ ਇਸ ਤੋਂ ਬਚਣ ਦੀ ਲੋੜ ਹੈ ਅਤੇ ਜੌਗਿੰਗ ਅਤੇ ਯੋਗਾ ਕਰਕੇ ਇਸ ਤਰ੍ਹਾਂ ਦੀ ਨਕਾਰਤਮਕਤਾ ਤੋਂ ਬਚਿਆ ਜਾ ਸਕਦਾ ਹੈ ।

https://www.instagram.com/p/CEXDU0vlFzt/

ਇਸ ਲਈ ਹਰ ਕਿਸੇ ਨੂੰ ਘੰਟਾ, ਅੱਧਾ ਘੰਟਾ, ਦਸ ਜਾਂ ਪੰਦਰਾਂ ਮਿੰਟ ਆਪਣੇ ਲਈ ਕੱਢਣੇ ਚਾਹੀਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਖੁਦ ਵੀ ਆਪਣੇ ਬੇਟੇ ਨਾਲ ਪ੍ਰੈਕਟਿਸ ‘ਤੇ ਆਉਂਦਾ ਹਾਂ ਤਾਂ ਉਸ ਨੂੰ ਵੀ ਕਸਰਤ ਕਰਵਾਉਂਦਾ ਹਾਂ ।

https://www.instagram.com/p/CDxu8h_lySQ/

ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਕਸਰਤ ਦੇ ਵੀਡੀਓ ਬਣਾ ਕੇ ਭੇਜਣ ਲਈ ਕਿਹਾ ਹੈ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵੀਡੀਓਜ਼ ਨੂੰ ਉਹ ਸ਼ੇਅਰ ਕਰਨਗੇ’। ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਕਈ ਹਿੱਟ ਗੀਤ ਉਨ੍ਹਾਂ ਨੇ ਇੰਡਸਟਰੀ ਦੀ ਝੋਲੀ ਪਾਏ ਹਨ।

Related Post