ਜੈਜ਼ੀ ਬੀ ਆਪਣੇ ਆਪਣੇ ਜੱਦੀ ਪਿੰਡ ਅਤੇ ਪਰਿਵਾਰ ਦਾ ਪੁਰਾਣਾ ਵੀਡੀਓ ਸਾਂਝਾ ਕਰਦੇ ਹੋਏ ਭਾਵੁਕ, ਪਿਤਾ ਜੀ ਅਤੇ ਚਾਚਾ ਜੀ ਨੂੰ ਕੀਤਾ ਯਾਦ

By  Shaminder August 28th 2020 03:50 PM

ਜੈਜ਼ੀ ਬੀ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੇ ਪਿਤਾ ਜੀ, ਚਾਚਾ ਜੀ ਅਤੇ ਹੋਰ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹ ਭਾਵੁਕ ਵੀ ਹੋ ਗਏ ।ਕਿਉਂਕਿ ਇਸ ਵੀਡੀਓ ‘ਚ ਮੌਜੂਦ ਕੁਝ ਉਨ੍ਹਾਂ ਦੇ ਪਿਤਾ ਜੀ ਅਤੇ ਚਾਚਾ ਜੀ ਅਤੇ ਕੁਝ ਹੋਰ ਰਿਸ਼ਤੇਦਾਰ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ।

https://www.facebook.com/jazzyb/videos/670927447196197/

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ । ਕਿਉਂਕਿ ਕੋਈ ਖੁਸ਼ੀ ਦਾ ਮੌਕਾ ਹੈ । ਜਿੱਥੇ ਇਹ ਲੋਕ ਕਲਾਕਾਰ ਔਰਤਾਂ ਨੱਚ ਗਾ ਰਹੀਆਂ ਸਨ । ਜਿਸ ‘ਚ ਸਾਰੇ ਨੱਚਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ

https://www.instagram.com/p/CD-REnMlqpk/

'ਪਿੰਡ ਦੁਰਗਾਪੁਰ ਦੀ ਪੁਰਾਣੀ ਵੀਡੀਉ , ਨਿੱਜੀ ਜਿੰਦਗੀ ਦੇ ਖੂਬਸੂਰਤ ਪਲ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਾਂਝੀਆਂ ਕੀਤੀਆਂ ਖੁਸ਼ੀਆ ਜਿਹਨਾਂ ਨੂੰ ਇਹਨਾ ਮਿਹਨਤੀ ਕਲਾਕਾਰਾਂ ਨੇ ਆਪਣੀ ਕਲਾ ਨਾਲ ਚਾਰ ਚੰਨ ਲਾਏ ਜਿਹੜੇ ਅੱਜ ਮਿੱਠੀ ਯਾਦ ਬਣ ਕੇ ਰਹਿ ਗਏ ਇਹਨਾਂ ਆਪਣਿਆ ਵਿੱਚੋਂ ਮੇਰੇ ਭਾਪਾ ਜੀ , ਚਾਚਾ ਜੀ , ਸਾਡੇ ਗਨੀ ਭਾਜੀ , ਬਲਵਿੰਦਰ ਸਿੰਘ ਹੁਣੀ ਅੱਜ ਸਾਡੇ ਵਿੱਚ ਸਰੀਰਕ ਤੌਰ ਤੇ ਨਈ ਰਹੇ , ਪਰ ਓਹਨਾ ਦੀਆਂ ਯਾਦਾਂ ਹਮੇਸ਼ਾਂ ਸਾਡੇ ਨਾਲ ਨੇ , ਜਿ਼ੰਦਗੀ ਬੜੀ ਛੋਟੀ ਆ , ਇਹਦੇ ਹਰ ਪਲ ਨੂੰ ਮਾਨਣਾ ਚਾਹੀਦਾ , ਖੁਸ਼ ਰਹੋ ਮਾਲਿਕ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ'

Related Post