ਜੈਜ਼ੀ ਬੀ ਨੇ ਆਪਣੇ ਮਾਤਾ ਪਿਤਾ ਨੂੰ ਯਾਦ ਕਰਦੇ ਹੋਏ ਪਾਇਆ ਭਾਵੁਕ ਵੀਡੀਓ

By  Shaminder December 20th 2019 03:05 PM

ਮਾਂ ਜੋ ਕਿ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਰੱਖ ਦਿੰਦੀ ਹੈ।ਮਾਵਾਂ ਬਿਨਾਂ ਕੋਈ ਲਾਡ ਨਹੀਂ ਲਡਾਉਂਦਾ ਅਤੇ ਨਾਂ ਹੀ ਮਾਂ ਵਰਗੀ ਮਮਤਾ ਕਿਸੇ ਹੋਰ ਤੋਂ ਹੀ ਮਿਲ ਸਕਦੀ ਹੈ । ਉੱਥੇ ਹੀ ਪਿਤਾ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡਿਆਂ ਤੇ ਚਲਾਉਣਾ ਸਿਖਾਉਂਦਾ ਹੈ ।ਮਾਪੇ ਹੀ ਹੁੰਦੇ ਹਨ ਜੋ ਬੱਚਿਆਂ ਨੂੰ ਸਹੀ ਰਾਹ ਦਿਖਾਉਂਦੇ ਨੇ ਅਤੇ ਉਨ੍ਹਾਂ ਦੀ ਹਰ ਇੱਛਾ ਨੂੰ ਪੂਰਾ ਕਰਦੇ ਨੇ ।ਪਰ ਜਿਨ੍ਹਾਂ ਨੇ ਮਾਪੇ ਉਨ੍ਹਾਂ ਨੂੰ ਇਸ ਦੁਨੀਆ 'ਚ ਛੱਡ ਕੇ ਹਮੇਸ਼ਾ ਲਈ ਤੁਰ ਜਾਂਦੇ ਨੇ ।

ਹੋਰ ਵੇਖੋ:ਜੈਜ਼ੀ ਬੀ ਮਨਾ ਰਹੇ ਧੀ ਦਾ ਜਨਮ ਦਿਨ,ਤਸਵੀਰ ਸਾਂਝੀ ਕਰਕੇ ਧੀ ਲਈ ਲਿਖਿਆ ਇਹ ਸੁਨੇਹਾ

https://www.instagram.com/p/B6Q6ISCFBmA/

ਇਸ ਦਾ ਦੁੱਖ ਤਾਂ ਉਹੀ ਸਮਝ ਸਕਦਾ ਹੈ ਜਿਸ ਨੇ ਇਸ ਦਾ ਸੰਤਾਪ ਆਪਣੇ ਪਿੰਡੇ 'ਤੇ ਹੰਡਾਇਆ ਹੋਇਆ ਹੋਵੇ । ਜੈਜ਼ੀ ਬੀ ਬੇਸ਼ੱਕ ਅੱਜ ਵੱਡੇ ਸਟਾਰ ਬਣ ਚੁੱਕੇ ਨੇ ਪਰ ਉਹ ਆਪਣੇ ਮਾਪਿਆਂ ਨੂੰ ਬਹੁਤ ਮਿਸ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਪਿਤਾ ਅਤੇ ਮਾਤਾ ਦੋਵੇਂ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ ।

https://www.instagram.com/p/B6BbSR8F0_X/

ਉਨ੍ਹਾਂ ਦੇ ਮਾਪਿਆਂ ਦੇ ਦਿਹਾਂਤ ਨੂੰ 10 ਸਾਲ ਬੀਤ ਚੁੱਕੇ ਨੇ ਇਸ ਬਾਰੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਮਾਪਿਆਂ ਨੂੰ ਯਾਦ ਕੀਤਾ ਹੈ ।

https://www.instagram.com/p/B563ki7FVhv/

ਜੈਜ਼ੀ ਬੀ ਨੇ ਲਿਖਿਆ "ਮੈਨੂੰ ਇਸ ਗੱਲ ਦਾ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਦਸ ਸਾਲ ਹੋ ਚੁੱਕੇ ਨੇ ਤੁਹਾਨੂੰ ਦੂਰ ਹੋਇਆ ਨੂੰ ਪਰ ਮੈਂ ਹਰ ਦਿਨ ਤੁਹਾਨੂੰ ਮਿਸ ਕਰਦਾ ਹਾਂ"। ਜੈਜ਼ੀ ਬੀ ਦੀ ਇਸ ਪੋਸਟ ਤੇ ਕਈ ਗਾਇਕਾਂ ਨੇ ਪ੍ਰਤੀਕਰਮ ਦਿੰਦਿਆਂ ਹੋਇਆਂ ਉਨ੍ਹਾਂ ਦਾ ਹੌਸਲਾ ਵਧਾਇਆ ਹੈ ।

Related Post