ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਤਸਵੀਰ ਕੀਤੀ ਸਾਂਝੀ, ਜੈਜ਼ੀ ਬੀ ਧੀ ਨੂੰ ਮੰਨਦੇ ਹਨ ਆਪਣਾ ‘ਲੱਕੀ ਚਾਰਮ’

By  Shaminder September 28th 2020 12:14 PM

ਜੈਜ਼ੀ ਬੀ ਨੇ ਆਪਣੀ ਧੀ ਦੇ ਬਚਪਨ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੀ ਧੀ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਇਹ ਤਸਵੀਰ ਬੀਤੇ ਦਿਨ ਡਾਟਰ ਡੇ ਦੀ ਹੈ । ਜਿਸ ਮੌਕੇ ਜੈਜ਼ੀ ਬੀ ਨੇ ਸਾਂਝਾ ਕੀਤਾ ਹੈ । ਜੈਜ਼ੀ ਬੀ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਹੈਪੀ ਡਾਟਰ ਡੇ ਮਾਈ ਲੱਕੀ ਚਾਰਮ’ ।

Jazzy B Jazzy B

ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕਾਂ ਵੱਲੋਂ ਲਗਾਤਾਰ ਇਸ ਤਸਵੀਰ ‘ਤੇ ਕਮੈਂਟਸ ਕੀਤੇ ਜਾ ਰਹੇ ਨੇ । ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗਾਣੇ ਇੰਡਸਟਰੀ ਨੂੰ ਦਿੱਤੇ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਹ ਕੱਢ ਰਹੇ ਹਨ ।

ਹੋਰ ਪੜ੍ਹੋ:ਜੈਜ਼ੀ ਬੀ ਨੇ ਆਪਣੇ ਉਸਤਾਦ ਕੁਲਦੀਪ ਮਾਣਕ ਨੂੰ ‘ਮਾਣਕ ਦੀਆਂ ਕਲੀਆਂ’ ਗੀਤ ਦੇ ਜ਼ਰੀਏ ਕੀਤਾ ਯਾਦ

jazzy b jazzy b

ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਉਹ ਸਰਗਰਮ ਹਨ । ਜੈਜ਼ੀ ਬੀ ਭੰਗੜਾ ਕਿੰਗ ਦੇ ਨਾਂਅ ਨਾਲ ਵਿਦੇਸ਼ਾਂ ‘ਚ ਮਸ਼ਹੂਰ ਹਨ । ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਗੀਤ ਚੱਕਵੀਂ ਬੀਟ ਤੇ ਪਾਰਟੀ ਵਾਲੇ ਹੁੰਦੇ ਹਨ ।

Punjabi Singer Jazzy B Latest Punjabi Song Loha On Trending jazzy b

ਜੈਜ਼ੀ ਬੀ ਪੰਜਾਬ ਦੇ ਦੁਆਬਾ ਖੇਤਰ ਦੇ ਨਾਲ ਸਬੰਧ ਰੱਖਦੇ ਹਨ ।ਪਰ ਉਹ ਵਿਦੇਸ਼ ‘ਚ ਸੈੱਟਲ ਹਨ, ਪਰ ਪੰਜਾਬ ਨਾਲ ਉਨ੍ਹਾਂ ਦਾ ਖ਼ਾਸ ਮੋਹ ਹੈ ਅਤੇ ਸ਼ੋਅਜ਼ ਦੇ ਸਿਲਸਿਲੇ ‘ਚ ਉਹ ਅਕਸਰ ਪੰਜਾਬ ਆਉਂਦੇ ਰਹਿੰਦੇ ਹਨ ।

 

Related Post