ਮਾਣਕ ਦੇ ਅੰਦਾਜ਼ ਚ ਜੈਜ਼ੀ ਬੀ ਵੱਲੋਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ , ਦੇਖੋ ਵੀਡੀਓ

By  Aaseen Khan November 22nd 2018 10:03 AM -- Updated: November 22nd 2018 10:13 AM

ਮਾਣਕ ਦੇ ਅੰਦਾਜ਼ "ਚ ਜੈਜ਼ੀ ਬੀ ਵੱਲੋਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ , ਦੇਖੋ ਵੀਡੀਓ  , ਜਿੱਥੇ ਪੂਰੀਆਂ ਦੁਨੀਆਂ ਵੱਲੋਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਈਆਂ ਜਾਂ ਰਹੀਆਂ ਹਨ। ਉੱਥੇ ਹੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਜੈਜ਼ੀ ਬੀ ਨੇ ਵੀ ਆਪਣੇ ਇੰਸਟਾਗ੍ਰਾਮ ਪੇਜ ਤੇ ਵੀਡੀਓ ਸ਼ੇਅਰ ਕਰਕੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ। ਉਹਨਾਂ ਆਪਣੇ ਪੇਜ 'ਤੇ ਲਿਖਿਆ ਹੈ "ਧੰਨ ਧੰਨ ਸਤਿਗੁਰੂ ਪਹਿਲੇ ਪਾਤਸ਼ਾਹ ਦੀਨ ਦੁਨੀਆ ਦਾ ਰਾਖਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੀਆ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ #waheguruji "

https://www.instagram.com/p/BqeT5tfloy6/

ਜੈਜ਼ੀ ਬੀ ਨੇ ਆਪਣੀ ਸਟ੍ਰਗਲਿੰਗ ਸਮੇਂ ਦਾ ਵੀਡੀਓ ਪੋਸਟ ਕਰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਹਨ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਹ ਉਸ ਸਮੇਂ ਦੀ ਹੈ ਜਦੋਂ ਜੈਜ਼ੀ ਬੀ ਆਪਣੇ ਸੰਘਰਸ਼ ਦੇ ਦਿਨਾਂ 'ਚ ਆਪਣੇ ਬੈਂਡ ਨਾਲ ਗਾਇਆ ਕਰਦੇ ਸੀ। ਇਸ ਵੀਡੀਓ 'ਚ ਜੈਜ਼ੀ ਬੀ ਗੁਰੂ ਨਾਨਕ ਦੇਵ ਜੀ ਨਾਲ ਸੰਬਧਿਤ ਗਾਣਾ ਗਾਂਉਦੇ ਨਜ਼ਰ ਆ ਰਹੇ ਹਨ ਜੋ ਕੇ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਤੂੰਬੀ ਵਜਾਉਂਦੇ ਹੋਏ ਗਾ ਰਹੇ ਹਨ।

 gurupurab to all in Manak's style

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਗਾਇਕਾਂ ਵੱਲੋਂ ਆਪਣੇ ਆਪਣੇ ਢੰਗ ਨਾਲ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕਈ ਵੱਡੇ ਗਾਇਕਾਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਸਮਰਪਿਤ ਗਾਣੇ ਅਤੇ ਸ਼ਬਦ ਗਏ ਜਾ ਰਹੇ ਹਨ , ਜਿੰਨ੍ਹਾਂ 'ਚ ਦਿਲਜੀਤ ਦੋਸਾਂਜ , ਵੀਤਬਲਜੀਤ ਤੇ ਹਿੰਮਤ ਸੰਧੂ ਦਾ ਨਾਮ ਸ਼ਾਮਿਲ ਹੈ। ਉੱਥੇ ਹੀ ਜੈਜ਼ੀ ਬੀ ਨੇ ਇਹਨਾਂ ਸਭ ਤੋਂ ਅਲੱਗ ਆਪਣਾ ਪੁਰਾਣਾ ਵੀਡੀਓ ਸ਼ੇਅਰ ਕਰ ਗੁਰਪੁਰਬ ਦੀਆਂ ਮੁਬਾਰਕਾਂ ਆਪਣੇ ਉਸਤਾਦ ਕੁਲਦੀਪ ਮਾਣਕ ਜੀ ਦੇ ਅੰਦਾਜ਼ 'ਚ ਦਿੱਤੀਆਂ ਹਨ।

Related Post