ਪਾਕ ਮੁਹੱਬਤ ਦਾ ਸਾਥ ਬਿਆਨ ਕਰਦਾ ਹੈ 'ਮਿੱਟੀ ਵਿਰਾਸਤ ਬੱਬਰਾਂ ਦੀ' ਫ਼ਿਲਮ ਦਾ ਗੀਤ 'ਜੀਣੀ ਤੇਰੇ ਨਾਲ'

By  Aaseen Khan August 18th 2019 11:46 AM

ਮਿੱਟੀ ਵਿਰਾਸਤ ਬੱਬਰਾਂ ਦੀ ਮਲਟੀ ਸਟਾਰਰ ਇਹ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਗੀਤ 'ਜੀਣੀ ਤੇਰੇ ਨਾਲ' ਰੁਪਿੰਦਰ ਹਾਂਡਾ ਦੀ ਅਵਾਜ਼ 'ਚ ਸਾਹਮਣੇ ਆ ਚੁੱਕਿਆ ਹੈ। ਸੱਚੀ ਮੁਹੱਬਤ ਦੇ ਜਜ਼ਬਾਤਾਂ ਨੂੰ ਬਿਆਨ ਕਰਦੇ ਇਸ ਗੀਤ ਦੇ ਬੋਲ ਸੰਧੂ ਕੁਲਦੀਪ ਦੇ ਹਨ ਤੇ ਮਿਊਜ਼ਿਕ ਮਿਸਟਰ ਵਾਓ ਨੇ ਤਿਆਰ ਕੀਤਾ ਹੈ। ਇਸ ਗੀਤ 'ਚ ਅਦਾਕਾਰਾ ਜਪਜੀ ਖਹਿਰਾ ਕਾਫੀ ਪ੍ਰਭਾਵਿਤ ਕਰ ਰਹੀ ਹੈ।

ਹੋਰ ਵੇਖੋ : ਪੰਜਾਬ ਦੇ ਇਸ ਪਿੰਡ 'ਚ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਸੱਜਣ ਸਿੰਘ ਘੁੰਮਣ ਨੇ, ਮੁਸਲਿਮ ਭਾਈਚਾਰੇ ਲਈ ਕਰ ਰਹੇ ਨੇ ਇਹ ਕੰਮ

ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਪੰਜਾਬੀ ਫ਼ਿਲਮ ‘ਮਿੱਟੀ-ਵਿਰਾਸਤ ਬੱਬਰਾਂ ਦੀ’ ਹਰਿਦੇ ਸ਼ੈੱਟੀ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਹੈ। ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਸਮੇਂ ਚੱਲੀ ਬੱਬਰ ਲਹਿਰ ਜਿਸ ‘ਚ ਖ਼ਾਸ ਕਰਕੇ ਉਹਨਾਂ 6 ਬੱਬਰ ਸ਼ਹੀਦਾਂ ਦੀ ਕਹਾਣੀ ਪੇਸ਼ ਕਰੇਗੀ ਜਿਹੜੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ।ਲਖਵਿੰਦਰ ਕੰਡੋਲਾ, ਕੁਲਜਿੰਦਰ ਸਿੱਧੂ, ਜਗਜੀਤ ਸੰਧੂ, ਨਿਸ਼ਾਵਨ ਭੁੱਲਰ, ਜਪਜੀ ਖਹਿਰਾ, ਧੀਰਜ ਕੁਮਾਰ, ਅਕਾਂਸ਼ਾ ਸਰੀਨ, ਸ਼ਵਿੰਦਰ ਮਾਹਲ, ਗੁਰਪ੍ਰੀਤ ਭੰਗੂ ਅਤੇ ਅਨੀਤਾ ਸਵਦੀਸ਼ ਵਰਗੇ ਕਲਾਕਾਰ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾ ਰਹੇ ਹਨ।

Related Post