ਕੌਣ ਰੁੱਸ ਗਿਆ ਹੈ ਗਾਇਕਾ ਜੈਨੀ ਜੌਹਲ ਦੇ ਨਾਲ…!

By  Rupinder Kaler October 24th 2019 10:44 AM -- Updated: October 24th 2019 04:19 PM

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗਾਇਕਾ ਜੈਨੀ ਜੌਹਲ ਨਵਾਂ ਗਾਣਾ ਲੈ ਕੇ ਆ ਰਹੀ ਹੈ । ‘ਰੁੱਸੀ ਨਾਂ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ । ਜੈਨੀ ਜੌਹਲ ਦਾ ਇਹ ਗਾਣਾ ਇੱਕ ਰੋਮਾਂਟਿਕ ਸੌਂਗ ਹੈ ਜਿਸ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਸੰਗੀਤ Music Nahsa  ਨੇ ਤਿਆਰ ਕੀਤਾ ਹੈ ।

https://www.instagram.com/p/B39K4yLlKTi/?utm_source=ig_web_copy_link

ਗਾਣੇ ਦੀ ਵੀਡੀਓ Creative Crew ਨੇ ਤਿਆਰ ਕੀਤੀ ਹੈ ।ਜੈਨੀ ਜੌਹਲ ਦੇ ਇਸ ਗਾਣੇ ਨੂੰ ਐੱਮਪੀ 4 ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਜੈਨੀ ਜੌਹਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ।

https://www.instagram.com/p/B3jVmesl-Dp/

ਉਹਨਾਂ ਦਾ ‘ਦ ਕਿਉਨ’, ਮਿੱਠਾ-ਮਿੱਠਾ, ਨਰਮਾ ਬਹੁਤ ਹੀ ਹਿੱਟ ਗਾਣੇ ਹਨ । ਇਹਨਾਂ ਗਾਣਿਆਂ ਕਰਕੇ ਉਹਨਾਂ ਦੀ ਚੰਗੀ ਫੈਨ ਫਾਲੋਵਿੰਗ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਗਾਣਿਆਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ।ਜੈਨੀ ਦਾ ਇਹ ਰੋਮਾਂਟਿੰਗ ਸੌਂਗ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ, ਇਹ ਤਾਂ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

 

Related Post