ਸ਼ਹੀਦ ਊਧਮ ਸਿੰਘ ਦੇ ਵੱਲੋਂ ਜਨਰਲ ਡਾਇਰ ਤੋਂ ਲਏ ਬਦਲੇ ਨੂੰ ਬਿਆਨ ਕਰਦਾ ਜੈਨੀ ਜੌਹਲ ਦਾ ਨਵਾਂ ਗੀਤ ਰਿਲੀਜ਼

By  Shaminder January 26th 2023 02:23 PM

ਅੱਜ ਦੇਸ਼ ਭਰ ‘ਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਗਾਇਕਾ ਜੈਨੀ ਜੌਹਲ ਨੇ ਸ਼ਹੀਦ ਊਧਮ ਸਿੰਘ (Udham Singh) ਨੂੰ ਸਮਰਪਿਤ ਇੱਕ ਗੀਤ (Song)  ਕੱਢਿਆ ਹੈ । ਇਸ ਗੀਤ ਦੇ ਬੋਲ ਜੈਨੀ ਜੌਹਲ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਪ੍ਰਿੰਸ ਸੱਗੂ ਨੇ । ਇਸ ਗੀਤ ‘ਚ ਜੈਨੀ ਜੌਹਲ ਨੇ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਵੰਗਾਰਨ ਵਾਲੇ ਜਜ਼ਬੇ ਨੂੰ ਬਿਆਨ ਕੀਤਾ ਹੈ।

Shaheed-Udham-Singh- image Source : Google

ਹੋਰ ਪੜ੍ਹੋ : ਬਸੰਤ ਪੰਚਮੀ ਦੇ ਮੌਕੇ ‘ਤੇ ਪੰਜਾਬ ‘ਚ ਵੱਡੀ ਗਿਣਤੀ ‘ਚ ਵਿਕ ਰਹੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਪਤੰਗ

ਕਿ ਕਿਸ ਤਰ੍ਹਾਂ 13 ਅਪ੍ਰੈਲ 1919 ਨੂੰ ਜਲਿ੍ਹਆਵਾਲਾ ਬਾਗ ‘ਚ ਨਿਹੱਥੇ ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਫਿਰ ਊਧਮ ਸਿੰਘ ਨੇ ਇਸ ਦਾ ਬਦਲਾ ਲਿਆ ਸੀ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕਾ ਨੇ ਬੀਤੇ ਦਿਨ ਸ਼ਹੀਦ ਊਧਮ ਸਿੰਘ ਦੇ ਇਸ ਗੀਤ ਬਾਰੇ ਜਾਣਕਾਰੀ ਦਿੱਤੀ ਸੀ ।

jenny johal ,, image From instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

ਇਸ ਗੀਤ ਨੂੰ ਰਿਲੀਜ਼ ਹੋਇਆਂ ਹਾਲੇ ਕੁਝ ਹੀ ਸਮਾਂ ਹੋਇਆ ਹੈ ਅਤੇ ਵੱਡੀ ਗਿਣਤੀ ‘ਚ ਸਰੋਤਿਆਂ ਦੇ ਵੱਲੋਂ ਇਸ ਨੂੰ ਪਸੰਦ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਨੀ ਜੌਹਲ ਕਈ ਗੀਤ ਕੱਢ ਚੁੱਕੇ ਹਨ ।ਹਾਲ ਹੀ ‘ਚ ਗਾਇਕਾ ਨੇ ਅਰਜਨ ਢਿੱਲੋਂ ਦੇ ਗੀਤ ਨੂੰ ਲੈ ਕੇ ਉਨ੍ਹਾਂ ਖਿਲਾਫ ਕੁਝ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ।

Jenny-Johal Image Source : Instagram

ਜਿਸ ਤੋਂ ਬਾਅਦ ਲੋਕਾਂ ਦੇ ਵਿਰੋਧ ਦਾ ਸਾਹਮਣਾ ਉਸ ਨੂੰ ਕਰਨਾ ਪਿਆ ਸੀ । ਜਿਸ ਲਈ ਗਾਇਕਾ ਨੇ ਮੁਆਫ਼ੀ ਵੀ ਮੰਗ ਲਈ ਹੈ ।

Related Post