ਭੂਤੀਆ ਅੰਦਾਜ਼ 'ਚ ਮਾਸੂਮੀਅਤ ਨਾਲ ਕਾਮੇਡੀ ਦਾ ਤੜਕਾ ਲਗਾਵੇਗੀ ਅਲੱਗ ਜੌਨਰ ਦੀ ਫਿਲਮ ''ਝੱਲੇ, ਦੇਖੋ ਵੀਡੀਓ

By  Aaseen Khan October 28th 2019 02:15 PM

ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਕਾਲਾ ਸ਼ਾਹ ਕਾਲਾ ਵਰਗੇ ਵੱਖਰੇ ਕਾਨਸੈਪਟ ਵਾਲੀ ਫ਼ਿਲਮ ਤੋਂ ਬਾਅਦ ਹੁਣ ਇੱਕ ਵਾਰ ਫਿਰ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇਣ ਵਾਲੇ ਹਨ। ਜੀ ਹਾਂ 'ਝੱਲੇ' ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ 'ਚ ਕਾਮੇਡੀ, ਹਾਰਰ, ਅਤੇ ਸਰਗੁਣ ਮਹਿਤਾ ਬੀਨੂੰ ਦੀ ਮਾਸੂਮੀਅਤ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਹਨ। ਕਹਾਣੀ ਦੀ ਗੱਲ ਕਰੀਏ ਤਾਂ ਝੱਲੇ ਨਾਮ ਤੋਂ ਹੀ ਜ਼ਾਹਿਰ ਹੁੰਦਾ ਹੈ ਕਿ ਫ਼ਿਲਮ 'ਚ ਪੂਰੀ ਤਰ੍ਹਾਂ ਪਗਲਪੰਤੀ ਨਜ਼ਰ ਆਉਣ ਵਾਲੀ ਹੈ।

ਸਰਗੁਣ ਮਹਿਤਾ ਦਾ ਪਰਿਵਾਰ ਉਸ ਲਈ ਲੜਕੇ ਦੀ ਭਾਲ ਕਰ ਰਿਹਾ ਹੁੰਦਾ ਪਰ ਸਰਗੁਣ ਮਹਿਤਾ ਦਿਮਾਗੀ ਤੌਰ 'ਤੇ ਪਾਗਲ ਹੈ। ਉੱਥੇ ਹੀ ਉਸ ਦਾ ਟੱਬਰ ਵੀ ਪਾਗਲਾਂ ਤੋਂ ਘੱਟ ਨਹੀਂ ਤੇ ਆਪਣੀ ਧੀ ਦੇ ਰਿਸ਼ਤੇ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਸਰਗੁਣ ਮਹਿਤਾ ਲਈ ਮੁੰਡੇ ਦੀ ਭਾਲ ਦੌਰਾਨ ਹੀ ਐਂਟਰੀ ਹੁੰਦੀ ਦੂਜੇ ਝੱਲੇ ਦੀ। ਜੀ ਅਸੀਂ ਗੱਲ ਕਰ ਰਹੇ ਬੀਨੂੰ ਢਿੱਲੋਂ ਹੋਰਾਂ ਦੀ ਜੋ ਖੁਦ ਵੀ ਦਿਮਾਗ ਤੋਂ ਥੋੜੇ ਪੈਦਲ ਹਨ।

ਇਸੇ ਝੱਲਿਆਂ ਦੇ ਟੱਬਰ 'ਚ ਥੋੜੀ ਬਹੁਤ ਭੂਤੀਆ ਮਸਤੀ ਤੇ ਹੋਰ ਸਸਪੈਂਸ ਵੀ ਨਾਲ ਨਾਲ ਦਰਸ਼ਕਾਂ ਨੂੰ ਦੇਖਣ ਨੂੰ ਮਿਲਣ ਵਾਲੇ ਹਨ। ਕੁੱਲ ਮਿਲਾ ਟਰੇਲਰ ਕਾਫੀ ਸ਼ਾਨਦਾਰ ਹੈ ਅਤੇ ਪੰਜਾਬੀ ਸਿਨੇਮਾ ਨੂੰ ਕੁਝ ਵੱਖਰਾ ਹੀ ਮਿਲਣ ਵਾਲਾ ਹੈ। ਬੀਨੂੰ ਅਤੇ ਸਰਗੁਣ ਤੋਂ ਇਲਾਵਾ ਫ਼ਿਲਮ 'ਚ ਹਾਰਬੀ ਸੰਘਾ, ਬਨਿੰਦਰ ਬੰਨੀ,ਪਵਨ ਮਲੋਹਤਰਾ, ਜਤਿੰਦਰ ਕੌਰ ਵਰਗੇ ਵੱਡੇ ਨਾਮ ਨਜ਼ਰ ਆਉਣਗੇ।

 

View this post on Instagram

 

Ssa ji ?? #Jhalle da teaser kime lagea .. ???

A post shared by Binnu Dhillon (@binnudhillons) on Oct 23, 2019 at 5:20am PDT

ਇਹ ਫ਼ਿਲਮ 15 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਕਹਾਣੀ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਦਾ ਹੈ ਜਦੋਂ ਕਿ ਡਾਇਲਾਗ ਰਾਕੇਸ਼ ਧਵਨ ਦੇ ਹਨ।14 ਫਰਵਰੀ ਨੂੰ ਰਿਲੀਜ਼ ਹੋਈ ਫ਼ਿਲਮ ਕਾਲਾ ਸ਼ਾਹ ਕਾਲਾ ਇਸ ਸਾਲ ਦੀਆਂ ਹਿੱਟ ਫ਼ਿਲਮਾਂ ‘ਚ ਸ਼ਾਮਿਲ ਹੋਈ ਹੈ।ਹੁਣ ਮੁੜ ਤੋਂ ਉਹ ਹੀ ਸਾਰੀ ਟੀਮ ਫ਼ਿਲਮ ਝੱਲੇ ਰਾਹੀਂ ਵਾਪਸੀ ਕਰਨਗੇ।

Related Post