‘ਸ਼ਰੀਕ-2’ ਫ਼ਿਲਮ ਵਿੱਚ ਜਿੰਮੀ ਸ਼ੇਰਗਿੱਲ ਦੇ ਨਾਲ ਦੇਵ ਖਰੌੜ ਆਉਣਗੇ ਨਜ਼ਰ

By  Rupinder Kaler February 22nd 2020 11:44 AM

ਪੰਜਾਬੀ ਫ਼ਿਲਮ ‘ਸ਼ਰੀਕ’ ਦਾ ਸੀਕਵਲ ‘ਸ਼ਰੀਕ-2’ ਬਣ ਰਹੀ ਹੈ । ਜਿਸ ਦੀ ਸ਼ੂਟਿੰਗ ਜ਼ੋਰਾਂ ਤੇ ਚੱਲ ਰਹੀ ਹੈ । ‘ਸ਼ਰੀਕ-2’ ਵਿੱਚ ਦੇਵ ਖਰੌੜ ਵੀ ਨਜ਼ਰ ਆਉਣਗੇ, ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਦੇਵ ਖਰੌੜ ਨੇ ਕਲੈਪ ਬੋਰਡ ਦੀ ਤਸਵੀਰ ਸਾਂਝੀ ਕਰਕੇ ਇਸ ਦਾ ਐਲਾਨ ਕੀਤਾ ਹੈ । ਇਸ ਤਰ੍ਹਾਂ ਜਿੰਮੀ ਸ਼ੇਰਗਿੱਲ ਨੇ ਵੀ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ ।

https://www.instagram.com/p/B8yB2kSJNxg/

ਇਸ ਫ਼ਿਲਮ ਵਿੱਚ ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਫ਼ਿਲਮ ਦੇ ਪੋਸਟਰ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਫ਼ਿਲਮ 24 ਜੁਲਾਈ 2020 ਵਿੱਚ ਰਿਲੀਜ਼ ਕੀਤੀ ਜਾਵੇਗੀ ।‘ਸ਼ਰੀਕ-2’ ਫ਼ਿਲਮ ਨੂੰ ਨਵਨੀਅਤ ਸਿੰਘ ਡਾਇਰੈਕਟ ਕਰ ਰਹੇ ਹਨ ।

https://www.instagram.com/p/B8y63jhlhH3/

ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਸ਼ਰੀਕ’ ਫ਼ਿਲਮ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਨੂੰ ਕਾਫੀ ਪਸੰਦ ਆਈ ਸੀ ਕਿਉਂਕਿ ਇਸ ਫ਼ਿਲਮ ਵਿੱਚ ਪੰਜਾਬ ਦੇ ਹਰ ਘਰ ਦੀ ਕਹਾਣੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਫ਼ਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਦੋ ਪਰਿਵਾਰ ਜ਼ਮੀਨ ਦੇ ਇੱਕ ਟੁੱਕੜੇ ਲਈ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ ।

https://www.instagram.com/p/B02Ei_6lDKu/

Related Post