ਜਿੰਮੀ ਸ਼ੇਰਗਿੱਲ ਪਹੁੰਚੇ ਹਰਿਮੰਦਰ ਸਾਹਿਬ,ਗੁਰੂ ਘਰ ਦੀਆਂ ਖੁਸ਼ੀਆਂ ਕੀਤੀਆਂ ਹਾਸਿਲ

By  Shaminder December 12th 2019 11:21 AM

ਜਿੰਮੀ ਸ਼ੇਰਗਿੱਲ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ । ਜਿੱਥੇ ਉਨ੍ਹਾਂ ਨੇ ਗੁਰੂ ਘਰ 'ਚ ਸ਼ੀਸ਼ ਨਿਵਾਇਆ ਅਤੇ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ । ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਹਸਤੀਆਂ ਮੌਜੂਦ ਸਨ । ਦੱਸ ਦਈਏ ਕਿ ਜਿੰਮੀ ਸ਼ੇਰਗਿੱਲ ਮੁੜ ਤੋਂ ਰੰਗਬਾਜ਼ ਲੈ ਕੇ ਆ ਰਹੇ ਹਨ । ਜਿਸ 'ਚ ਜਿੰਮੀ ਸ਼ੇਰਗਿੱਲ ਦੇ ਨਾਲ ਗੁਲਪਨਾਗ 'ਤੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ।

ਹੋਰ ਵੇਖੋ:10 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ ਇਸ ਫ਼ਿਲਮ ’ਚ ਆਵੇਗੀ ਨਜ਼ਰ

https://www.instagram.com/p/B57ul2vA-SA/?utm_source=ig_web_copy_link

ਦੱਸਿਆ ਜਾ ਰਿਹਾ ਹੈ ਕਿ ਜਿੰਮੀ ਸ਼ੇਰਗਿੱਲ ਰੰਗਬਾਜ਼ ਫਿਰ ਸੇ ਨਾਂਅ ਦੀ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ ਅਤੇ ਇਸੇ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ ਅਤੇ ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ 'ਚ ਸ਼ੋਅ ਦੀ ਕਾਮਯਾਬੀ ਲਈ ਗੁਰੂ ਘਰ 'ਚ ਅਰਦਾਸ ਕਰਨ ਲਈ ਪਹੁੰਚੇ ਸਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਿੰਮੀ ਸ਼ੇਰਗਿੱਲ ਅਜੇ ਦੇਵਗਨ ਅਤੇ ਤੱਬੂ ਦੀ ਫ਼ਿਲਮ 'ਦੇ ਦੇ ਪਿਆਰ ਦੇ ' 'ਚ ਨਜ਼ਰ ਆ ਚੁੱਕੇ ਹਨ ।

https://www.instagram.com/p/B5HhQ-MlvRS/

ਇਸ ਤੋਂ ਇਲਾਵਾ ਪਾਲੀਵੁੱਡ ਨੂੰ ਵੀ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਸ਼ਰੀਕ,ਵਿਸਾਖੀ ਲਿਸਟ ਸਣੇ ਕਈ ਫ਼ਿਲਮਾਂ 'ਚ ਨਜ਼ਰ ਆਉਣ ਵਾਲੇ ਜਿੰਮੀ ਨੇ ਬਾਲੀਵੁੱਡ 'ਚ ਆਪਣੀ ਧੱਕ ਜਮਾਈ ਹੋਈ ਹੈ ।

https://www.instagram.com/p/B5wUUBol55v/

ਹੈਪੀ ਫਿਰ ਸੇ ਭਾਗ ਜਾਏਗੀ,ਮੇਰੇ ਯਾਰ ਕੀ ਸ਼ਾਦੀ ਹੈ,ਸਾਹਿਬ ਬੀਵੀ ਔਰ ਗੈਂਗਸਟਰ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ 'ਚ ਆਪਣੀ ਅਦਾਕਾਰੀ ਦੇ ਜ਼ਰੀਏ ਉਨ੍ਹਾਂ ਨੇ ਬਾਲੀਵੁੱਡ 'ਚ ਨਾਂਅ ਬਣਾਇਆ ਹੈ ।

https://www.instagram.com/p/B55MpLYg4LY/

ਇਨ੍ਹਾਂ ਫ਼ਿਲਮਾਂ 'ਚ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਹਰ ਰੋਲ 'ਚ ਫਿੱਟ ਬੈਠਦੇ ਹਨ ।

Related Post