ਅੱਜ ਹੈ ਜਿੰਮੀ ਸ਼ੇਰਗਿੱਲ ਦਾ ਜਨਮ ਦਿਨ, ਬਾਲੀਵੁੱਡ ਵਿੱਚ ਇਸ ਤਰ੍ਹਾਂ ਮਿਲੀ ਸੀ ਪਹਿਲੀ ਬਰੇਕ

By  Rupinder Kaler December 3rd 2019 12:55 PM

ਜਸਜੀਤ ਸਿੰਘ ਗਿੱਲ ਫਿਲਮ ਇੰਡਸਟਰੀ ਵਿੱਚ ਇਹ ਨਾਂਅ ਸ਼ਾਇਦ ਤੁਸੀਂ ਪਹਿਲੀ ਵਾਰ ਸੁਣਿਆ ਹੋਵੇਗਾ।ਅਸੀਂ ਗੱਲ ਕਰ ਰਹੇ ਹਾਂ ਜਿੰਮੀ ਸ਼ੇਰਗਿੱਲ ਦੀ । ਜਿਨਾਂ ਦਾ ਅਸਲੀ ਨਾਂਅ ਜਸਜੀਤ ਸਿੰਘ ਗਿੱਲ ਹੈ ।ਜਿੰਮੀ ਸ਼ੇਰਗਿੱਲ ਦਾ ਜਨਮ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 3 ਦਸੰਬਰ 1970 ਨੂੰ ਹੋਇਆ । ਉਹ ਭਾਰਤ ਦੀ ਪ੍ਰਸਿੱਧ ਪੇਂਟਰ ਅੰਮ੍ਰਿਤਾ ਸ਼ੇਰਗਿੱਲ ਦੇ ਖਾਨਦਾਨ ਚੋਂ ਹਨ ਅਤੇ ਉਨਾਂ ਨੇ ਆਪਣੀ ਪੜ੍ਹਾਈ ਲਖਨਊ ਦੇ ਸੇਂਟ ਫਰਾਂਸਿਸ ਕਾਲਜ 'ਚ ਕੀਤੀ ।ਇਸ ਤੋਂ ਬਾਅਦ ਉਹ ਪੰਜਾਬ ਆ ਗਏ ਅਤੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਅਤੇ ਬਿਕਰਮ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ।

https://www.instagram.com/p/B5HhQ-MlvRS/

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨਾਂ ਦੇ ਰਿਸ਼ਤੇ 'ਚ ਲੱਗਣ ਵਾਲੇ ਭਰਾ ਨੇ ਉਨਾਂ ਨੂੰ ਮੁੰਬਈ ਜਾ ਕੇ ਫਿਲਮਾਂ ਵਿੱਚ ਕਿਸਮਤ ਅਜਮਾਉਣ ਲਈ ਕਿਹਾ ਜਿਸ ਤੋਂ ਬਾਅਦ ਉਨਾਂ ਨੇ ਰੋਸ਼ਨ ਤਨੇਜਾ ਤੋਂ ਐਕਟਿੰਗ ਦੀ ਟਰੇਨਿੰਗ ਲਈ । ਜਿੰਮੀ ਸ਼ੇਰਗਿੱਲ ਨੇ 1996 ਵਿੱਚ ਆਈ ਫਿਲਮ ਮਾਚਿਸ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ।ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਪੰਜਾਬ ਵਿੱਚ ਅੱਤਵਾਦ ਤੇ ਅਧਾਰਿਤ ਸੀ ।

https://www.instagram.com/p/B3-47dJFDBs/

ਇਸ ਫਿਲਮ ਨੇ ਬਾਕਸ ਆਫਿਸ ਤੇ ਵਧੀਆ ਬਿਜਨੇਸ ਕੀਤਾ ।ਇਸ ਤੋਂ ਬਾਅਦ ਉਹ ਕਈ ਵੱਡੇ ਫਿਲਮ ਨਿਰਮਾਤਾ ਦੀ ਨਜ਼ਰ ਵਿੱਚ ਆ ਗਏ ਅਤੇ ਫਿਲਮ 'ਮੋਹੱਬਤੇਂ' ਵਿੱਚ ਵੀ ਉਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ । 'ਮੁੰਨਾ ਭਾਈ ਐਮ.ਬੀ.ਬੀ.ਐਸ','ਲਗੇ ਰਹੋ ਮੁੰਨਾ ਭਾਈ' ਸਮੇਤ ਕਈ ਫਿਲਮਾਂ 'ਚ ਉਨਾਂ ਨੇ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ ।ਬਾਲੀਵੁੱਡ ਵਿੱਚ ਆਪਣਾ ਨਾਮ ਕਮਾਉਣ ਤੋਂ ਬਾਅਦ ਉਨਾਂ ਨੇ ਪਾਲੀਵੁੱਡ ਵਿੱਚ ਆਪਣਾ ਰੁਖ ਕੀਤਾ ਅਤੇ 2005 ਵਿੱਚ ਮਨਮੋਹਨ ਸਿੰਘ ਦੀ ਫਿਲਮ ਯਾਰਾਂ ਨਾਲ ਬਹਾਰਾਂ ਵਿੱਚ ਕੰਮ ਕਰਕੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ।

https://www.instagram.com/p/Bz0h5relhwg/

ਇਨਾਂ ਫਿਲਮਾਂ ਵਿੱਚ ਉਨਾਂ ਨੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਅਤੇ ਅੱਜ ਉਨਾਂ ਦੀ ਗਿਣਤੀ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਨਾਮੀ ਹਸਤੀਆਂ ਵਿੱਚ ਹੁੰਦੀ ਹੈ ।ਇਸ ਤੋਂ ਇਲਾਵਾ ਉਨਾਂ ਨੇ ਪੰਜਾਬੀ ਫਿਲਮ ਧਰਤੀ ,ਸ਼ਰੀਕ ,ਤਨੂ ਵੇਡਸ ਮਨੂੰ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ । ਉਹ ਅਜਿਹੇ ਕਲਾਕਾਰ ਹਨ ਜਿਨਾਂ ਨੇ ਸਿਰਫ ਪੰਜਾਬੀ ਫਿਲਮਾਂ ਵਿੱਚ ਹੀ ਨਹੀਂ ਨਾਮ ਨਹੀਂ ਕਮਾਇਆ ਬਲਕਿ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦਾ ਹੁਨਰ ਦਿਖਾਇਆ ।

https://www.instagram.com/p/Bojo8auDu7U/

ਉਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ।ਉਹ ਇੱਕ ਅਜਿਹੇ ਅਦਾਕਾਰ ਹਨ ਜਿਨਾਂ ਨੇ ਆਪਣੀ ਮਿਹਨਤ ਨਾਲ ਕਮਾਇਆ ਹੈ ਅਤੇ ਪੰਜਾਬੀ ਅਤੇ ਹਿੰਦੀ ਫਿਲਮਾਂ 'ਚ ਉਨਾਂ ਦੀਆਂ ਕਾਮਯਾਬ ਫਿਲਮਾਂ ਦੀ ਇੱਕ ਲੰਬੀ ਸੂਚੀ ਹੈ ।

Related Post