ਭਾਰਤੀ ਫੌਜ ਦੇ ਜਵਾਨਾਂ ਨੇ ਅਦਾਕਾਰ ਜੋਬਨਪ੍ਰੀਤ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ

By  Rupinder Kaler September 9th 2019 10:58 AM

ਮੈਂਡੀ ਤੱਖਰ ਅਤੇ ਜੋਬਨਪ੍ਰੀਤ ਦੀ ਫ਼ਿਲਮ ‘ਸਾਕ’ ਨੂੰ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਦਾ ਚੰਗਾ ਪਿਆਰ ਮਿਲ ਰਿਹਾ ਹੈ । ਇਸ ਸਭ ਦਾ ਅੰਦਾਜ਼ਾ ਜੋਬਨਪ੍ਰੀਤ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ । ਜੋਬਨਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਤੇ ਭਾਰਤੀ ਫੌਜ ਦੇ ਜਵਾਨਾਂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਇਸ ਵੀਡੀਓ ਵਿੱਚ ਫੌਜ ਦੇ ਜਵਾਨ ਫ਼ਿਲਮ ‘ਸਾਕ’ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ । ਫੌਜ ਦੇ ਜਵਾਨ ਕਹਿ ਰਹੇ ਹਨ ਕਿ ਇਹ ਫ਼ਿਲਮ ਬਹੁਤ ਹੀ ਵਧੀਆ ਬਣੀ ਹੈ । ਇੱਕ ਫੌਜੀ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ, ਉਸ ਨੂੰ ਇਹ ਫ਼ਿਲਮ ਬਾਖੂਬੀ ਬਿਆਨ ਕਰਦੀ ਹੈ ।

ਇਸ ਵੀਡੀਓ ਨੂੰ ਜੋਬਨਪ੍ਰੀਤ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਸ ਨੇ ਲਿਖਿਆ ਹੈ ‘ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਭਾਰਤੀ ਫੌਜ ਵੱਲੋਂ ਸਾਕ ਫ਼ਿਲਮ ਨੂੰ ਇੰਨਾ ਪਿਆਰ ਦਿੱਤਾ ਗਿਆ , ਇਕ ਕੋਸ਼ਿਸ਼ ਕਰੀ ਸੀ ਫ਼ਿਲਮ ਰਾਹੀਂ ਇਕ ਫ਼ੌਜੀ ਦੇ ਪਿਆਰ , ਹਾਸੇ ,ਜਜ਼ਬੇ ਤੇ ਦੇਸ਼ ਪ੍ਰੇਮ ਨੂੰ ਦਰਸਾਉਣ ਲਈ ਤੇ ਫ਼ੌਜੀ ਜੋ ਆਪਣੀ ਖ਼ਾਤਰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਆਪਣਾ ਘਰ , ਪਰਿਵਾਰ ਛੱਡ ਕੇ ਬਾਰਡਰ ਤੇ ਰਾਖੀ ਕਰਦੇ ਨੇ ਤੇ ਸਾਡਾ ਸਮਾਜ ਅਜੇ ਵੀ ਉਹਨਾਂ ਨਾਲ ਕਿਤੇ ਨਾ ਕਿਤੇ ਵਿਤਕਰਾ ਕਰ ਜਾਂਦਾ ।। ਜੋ ਸਾਕ ਬਹੁਤ ਸੋਹਣੇ ਮੈਸੇਜ ਨਾਲ ਸਿਨੇਮੇ ਘਰਾਂ ਦਾ ਸ਼ਿੰਗਾਰ ਬਣੀ ਹੋਈ ਆ ਤੁਸੀਂ ਸਾਰੇ ਜਾਓ ਜ਼ਰੂਰ ਦੇਖੋ ਤੇ ਆਪਣੇ ਪਰਿਵਾਰ ਨੂੰ ਦਿਖਾਓ ।’

https://www.instagram.com/p/B2KG9sjlTZt/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਮੁੱਖ ਕਿਰਦਾਰਾਂ ‘ਚ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ । ਇਸ ਤੋਂ ਇਲਾਵਾ ਫ਼ਿਲਮ ‘ਚ ਮੁਕੁਲ ਦੇਵ, ਸੋਨਪ੍ਰੀਤ ਜਵੰਦਾ, ਦਿਲਾਵਰ ਸਿੱਧੂ, ਰੁਪਿੰਦਰ ਰੂਪੀ, ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Related Post