ਟੁੱਟੇ ਦਿਲ ਦੇ ਹਾਲ ਨੂੰ ਬਿਆਨ ਕਰ ਰਿਹਾ ਜੱਸੀ ਗਿੱਲ ਅਤੇ ਸਿਮੀ ਦਾ ਗੀਤ ‘ਜੌਨੀ ਵਾਕਰ’ ਸਰੋਤਿਆਂ ਨੂੰ ਆ ਰਿਹਾ ਪਸੰਦ

By  Shaminder April 29th 2020 04:53 PM

ਜੱਸੀ ਗਿੱਲ ਅਤੇ ਸਿਮੀ ਦੀ ਆਵਾਜ਼ ‘ਚ ਗੀਤ ‘ਜੌਨੀ ਵਾਕਰ’ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਪਾਰਟੀ ਸੌਂਗ ਹੈ ਜਿਸ ਨੂੰ ਕਿ ਬਹੁਤ ਹੀ ਮਸਤੀ ਭਰੇ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ ।ਗੀਤ ਦੇ ਬੋਲ ਹਰ ਜੀ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਗੁਪਜ਼ ਸੇਹਰਾ ਵੱਲੋਂ ਦਿੱਤਾ ਗਿਆ ਹੈ । ਫੀਮੇਲ ਮਾਡਲ ਦੇ ਤੌਰ ‘ਤੇ ਲਾਕਸ਼ੀ ਪਾਠਕ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਫੀਚਰਿੰਗ ‘ਚ ਜੱਸੀ ਗਿੱਲ ਵੀ ਨਜ਼ਰ ਆ ਰਹੇ ਨੇ ।

https://www.instagram.com/p/B_hDKYaAP2f/

ਉਨ੍ਹਾਂ ਨੇ ਇਸ ਗੀਤ ‘ਚ ਸਿਮੀ ਦਾ ਸਾਥ ਦਿੱਤਾ ਹੈ । ਜੱਸੀ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।ਹਾਲ ਹੀ ‘ਚ ਉਨ੍ਹਾਂ ਦਾ ਗੀਤ ਆਇਆ ਸੀ। ‘ਏਨਾਂ ਤੈਨੂੰ ਚਾਹੁੰਨੀ ਆਂ’। ਇਸ ਗੀਤ ‘ਚ ਉਨ੍ਹਾਂ ਦੇ ਨਾਲ ਫੀਚਰਿੰਗ ‘ਚ ਸਾਰਾ ਗੁਰਪਾਲ ਨਜ਼ਰ ਆਏ ਸਨ ।

https://www.instagram.com/p/B_MqRwHAKp5/

ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਗੀਤ ਨੂੰ ਉਨ੍ਹਾਂ ਨੇ ਘਰ ਦੇ ਅੰਦਰ ਹੀ ਸ਼ੂਟ ਕੀਤਾ ਗਿਆ ਸੀ । ਜਿਸ ਦੀ ਮੇਕਿੰਗ ਦਾ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ ।

Related Post