ਫ਼ਿਲਮ 'ਗਿੱਦੜ ਸਿੰਗੀ' ਦਾ ਸ਼ੂਟ ਹੋਇਆ ਪੂਰਾ, ਇਸੇ ਸਾਲ ਪਰਦੇ 'ਤੇ ਫਿਲਮ ਮਚਾਏਗੀ ਧੂਮ

By  Aaseen Khan March 13th 2019 01:30 PM

ਫ਼ਿਲਮ 'ਗਿੱਦੜ ਸਿੰਗੀ' ਦਾ ਸ਼ੂਟ ਹੋਇਆ ਪੂਰਾ, ਇਸੇ ਸਾਲ ਪਰਦੇ 'ਤੇ ਫਿਲਮ ਮਚਾਏਗੀ ਧੂਮ : ਗਾਇਕਾਂ ਦਾ ਪੰਜਾਬੀ ਫ਼ਿਲਮਾਂ 'ਚ ਦੀਨੋ ਦਿਨ ਰੁਝਾਨ ਵਧਦਾ ਹੀ ਜਾ ਰਿਹਾ ਹੈ। ਅਜਿਹੇ ਹੀ ਗਾਇਕ ਹਨ ਜੌਰਡਨ ਸੰਧੂ ਜਿੰਨ੍ਹਾਂ ਨੇ ਫਿਲਮ ਕਾਕੇ ਦਾ ਵਿਆਹ ਨਾਲ ਪੰਜਾਬੀ ਫ਼ਿਲਮਾਂ 'ਚ ਨਾਇਕ ਦੇ ਤੌਰ ਐਂਟਰੀ ਮਾਰੀ ਹੈ। ਅਤੇ ਲਗਾਤਾਰ ਹੁਣ ਫ਼ਿਲਮਾਂ ਦੇ ਸ਼ੂਟ 'ਚ ਬਿਜ਼ੀ ਹਨ। ਕਾਕੇ ਦਾ ਵਿਆਹ ਤੋਂ ਬਾਅਦ ਉਹ ਕਾਲਾ ਸ਼ਾਹ ਕਾਲਾ 'ਚ ਵੀ ਨਜ਼ਰ ਆਏ।

 

View this post on Instagram

 

Tenu Painge bhulekhe mere yellow suit de ve Saron Deyaan Fullaan Cho..❤️ Gidarhsinghi @rubina.bajwa ❤️

A post shared by Jordan Sandhu (@jordansandhu) on Mar 12, 2019 at 5:30am PDT

ਪਰ ਹੁਣ ਜੌਰਡਨ ਸੰਧੂ ਦੀ ਆਉਣ ਵਾਲੀ ਫਿਲਮ 'ਗਿੱਦੜ ਸਿੰਗੀ' ਦਾ ਸ਼ੂਟ ਵੀ ਪੂਰਾ ਹੋ ਚੁੱਕਿਆ ਹੈ। ਦੱਸ ਦਈਏ ਜੌਰਡਨ ਸੰਧੂ ਫਿਲਮ ਗਿੱਦੜ ਸਿੰਗੀ 'ਚ ਖੂਬਸੂਰਤ ਅਦਾਕਾਰਾ ਰੁਬੀਨਾ ਬਾਜਵਾ ਨਾਲ ਲੀਡ ਰੋਲ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ।ਫਿਲਮ ਗਿੱਦੜ ਸਿੰਗੀ 'ਚ ਜੌਰਡਨ ਸੰਧੂ ਅਤੇ ਰੁਬੀਨਾ ਬਾਜਵਾ ਤੋਂ ਇਲਾਵਾ ਰਵਿੰਦਰ ਗਰੇਵਾਲ, ਸਾਨਵੀ ਧੀਮਾਨ ਅਤੇ ਕਰਨ ਮਹਿਤਾ ਵੀ ਨਜ਼ਰ ਆਉਣਗੇ।

ਹੋਰ ਵੇਖੋ :

ਕਾਕੇ ਦੇ ਵਿਆਹ ਫਿਲਮ ਦਾ ਟ੍ਰੈਲਰ ਰਿਲੀਜ਼, ਹੱਸ ਹੱਸ ਦੂਰੀਆਂ ਹੋ ਜਾਣਗੀਆਂ ਵੱਖੀਆਂ, ਦੇਖੋ ਵੀਡਿਓ 

Copy link

 

View this post on Instagram

 

???@jordansandhu @rubina.bajwa @ravindergrewalofficial @saanvidhiman @abdreamcreative @vipinparashar

A post shared by Jordan Sandhu (@jordansandhu) on Feb 17, 2019 at 4:28am PST

ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਵਿਪਿਨ ਪਰਾਸਰ ਅਤੇ ਪ੍ਰੋਡਿਊਸ ਅਭਿਸ਼ੇਕ ਤਿਆਗੀ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮ ਇਸੇ ਸਾਲ ਜੂਨ ਜਾਂ ਜੁਲਾਈ 'ਚ ਵੱਡੇ ਪਰਦੇ 'ਤੇ ਵੇਖਣ ਨੂੰ ਮਿਲ ਸਕਦੀ ਹੈ। ਫਿਲਹਾਲ ਫਿਲਮ ਕਿਹੋ ਜਿਹੀ ਹੋਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੇਖਣਾ ਹੋਵੇਗਾ ਜੌਰਡਨ ਸੰਧੂ ਅਤੇ ਰੁਬੀਨਾ ਬਾਜਵਾ ਲਈ ਗਿੱਦੜ ਸਿੰਗੀ ਕੀ ਕਮਾਲ ਕਰਕੇ ਦਿਖਾਉਂਦੀ ਹੈ।

Related Post